ਖੰਨਾ: ਸੰਘਣੀ ਧੁੰਦ ਕਾਰਨ ਗੱਡੀਆਂ ’ਚ ਗੱਡੀਆਂ ਵੱਜੀਆਂ, ਦੋ ਮੌਤਾਂ ਤੇ ਕਈ ਘੰਟੇ ਜੀਟੀ ਰੋਡ ਜਾਮ

ਖੰਨਾ: ਸੰਘਣੀ ਧੁੰਦ ਕਾਰਨ ਗੱਡੀਆਂ ’ਚ ਗੱਡੀਆਂ ਵੱਜੀਆਂ, ਦੋ ਮੌਤਾਂ ਤੇ ਕਈ ਘੰਟੇ ਜੀਟੀ ਰੋਡ ਜਾਮ

ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਜਨਵਰੀ

ਅੱਜ ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਸਵੇਰੇ ਸਾਢੇ ਸੱਤ ਵਜੇ ਜਰਨੈਲੀ ਸੜਕ ਦੇ ਪੁੱਲ ’ਤੇ ਸੰਘਣੀ ਧੁੰਦ ਕਾਰਨ 8-10 ਗੱਡੀਆਂ ਆਪਸ ਵਿਚ ਟਕਰਾਈਆਂ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ 4 ਗੰਭੀਰ ਜਖ਼ਮੀ ਹੋਏ। ਹਾਦਸੇ ਉਪਰੰਤ ਜੀ.ਟੀ ਰੋਡ ’ਤੇ ਕਈ ਘੰਟੇ ਟ੍ਰੈਫ਼ਿਕ ਜਾਮ ਰਿਹਾ।

ਖ਼ਰਾਬ ਟਰੱਕ ਨੰਬਰ-ਪੀਬੀ13ਏਬੀ-4562 ਸੜਕ ’ਤੇ ਖੜ੍ਹਾ ਸੀ, ਸੰਘਣੀ ਧੁੰਦ ਕਾਰਨ ਕਾਰ-ਪੀਬੀ10ਐਚਐਮ-3303 ਆ ਕੇ ਵੱਜੀ, ਉਸ ਦੇ ਪਿਛੇ ਟਾਟਾ-407 ਟੈਂਪੂ ਆ ਕੇ ਰੁਕਿਆ ਹੀ ਸੀ ਕਿ ਪਿਛੋਂ ਆ ਰਿਹਾ ਤੇਜ਼ ਰਫ਼ਤਾਰ ਟਰਾਲਾ ਉਸ ਵਿਚ ਇੰਨੀ ਜ਼ੋਰ ਨਾਲ ਟਕਰਾਇਆ ਕਿ ਟੈਂਪੂ ਚਾਲਕ ਤੇ ਕਲੀਨਰ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਕਾਰ ਸਵਾਰ 4 ਵਿਅਕਤੀ ਗੰਭੀਰ ਜਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਨੁਕਸਾਨਿਆ ਗਿਆ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਦੀ ਸੁੂਚਨਾ ਮਿਲਣ ਦੇ ਬਾਵਜੂਦ ਪੁਲੀਸ ਅਤੇ ਐਬੂਲੈਂਸ ਦੇਰ ਨਾਲ ਪੁੱਜੇ, ਜਿਸ ਕਾਰਨ ਲੋਕਾਂ ਵਿਚ ਰੋਸ ਹੈ। ਮ੍ਰਿਤਕਾਂ ਪਹਿਚਾਣ ਨਹੀਂ ਹੋ ਸਕੀ।

ਕਾਰਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ

ਮਮਦੋਟ (ਜਸਵੰਤ ਸਿੰਘ ਥਿੰਦ): ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪਿੰਡ ਹੁਸੈਨਸ਼ਾਹ ਦੇ ਸਾਮਹਣੇ ਦੋ ਕਾਰਾਂ ਦੀ ਸਿੱਧੀ ਟੱਕਰ ਵਿਚ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਐੱਸਐੱਚਓ ਮਮਦੋਟ ਬੀਰਬਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵੰਤ ਸਿੰਘ ਪੁੱਤਰ ਮੇਜ਼ਾ ਸਿੰਘ (30) ਆਪਣੀ ਸਵਿਫਟ ਡਿਜ਼ਾਇਰ ਗੱਡੀ 'ਤੇ ਸਵਾਰ ਹੋ ਕੇ ਫਿਰੋਜ਼ਪੁਰ ਵਿਖੇ ਦਵਾਈ ਲੈਣ ਜਾ ਰਹੇ ਸਨ ਕਿ ਪਿੰਡ ਹੁਸੈਨਸ਼ਾਹ ਵਾਲਾ ਦੇ ਨਜ਼ਦੀਕ ਆਹਮੋ ਸਾਹਮਣੀ ਹੌਂਡਾ ਸਿਟੀ ਨਾਲ ਭਿਆਨਕ ਟੱਕਰ ਹੋ ਗਈ ਅਤੇ ਔਰਤ ਤੇ ਬੱਚੀ ਜ਼ਖ਼ਮੀ ਹੋ ਗਈਆਂ, ਜਿਸ ਕਿ ਹੌਂਡਾ ਸਿਟੀ ਕਾਰ ਵਾਲੇ ਵਿਅਕਤੀ ਦੀਆਂ ਲੱਤਾਂ ਟੁੱਟ ਗਈਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All