DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

political news: ਜਿੱਤੇ ਕੌਂਸਲਰਾਂ ਨੂੰ ਇਕਜੁੱਟ ਰੱਖਣਾ ਕਾਂਗਰਸ ਲਈ ਚੁਣੌਤੀ

ਮੀਟਿੰਗ ਵਿੱਚ ਜੱਗਾ ਹਿੱਸੋਵਾਲ ਵੱਲੋਂ ‘ਇਕ ਮਾਲਾ ਦੇ ਮੋਤੀ’ ਬਣੇ ਰਹਿਣ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਕਾਂਗਰਸ ਦੀ ਮੀਟਿੰਗ ਵਿੱਚ ਅਹੁਦੇਦਾਰਾਂ ਨਾਲ ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਅਤੇ ਹੋਰ। -ਫੋਟੋ: ਸ਼ੇਤਰਾ
Advertisement
ਕਾਂਗਰਸ ਦੀ ਅੱਜ ਇਥੇ ਹੋਈ ਮੀਟਿੰਗ ਵਿੱਚ ਜਿੱਤੇ ਕੌਂਸਲਰਾਂ ਨੂੰ ਇਕ ਝੰਡੇ ਹੇਠਾਂ ਤੇ ਇਕੋ ਮਾਲਾ ਦੇ ਮਣਕੇ ਬਣੇ ਰਹਿਣ ਦੀ ਅਪੀਲ ਕੀਤੀ ਗਈ। ਸਿਆਸੀ ਸਮੀਕਰਨ ਅਜਿਹੇ ਹਨ ਕਿ ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ 9-9 ਕੌਂਸਲਰ ਬਣੇ ਹਨ ਅਤੇ ਪ੍ਰਧਾਨ ਬਣਨ ਲਈ ਚਾਰ ਹੋਰ ਲੋੜੀਂਦੇ ਹਨ। ਭਾਵੇਂ ਭਾਜਪਾ ਦੇ ਵੀ ਚਾਰ ਕੌਂਸਲਰ ਜਿੱਤੇ ਹਨ ਪਰ ਉਨ੍ਹਾਂ ਵਲੋਂ ਹਮਾਇਤ ਦੇਣ ਦੀ ਸੰਭਾਵਨਾ ਦਿਖਾਈ ਨਾ ਦਿੰਦੀ ਹੋਣ ਕਰ ਕੇ ‘ਸੰਨ੍ਹ’ ਕਾਂਗਰਸ ਨੂੰ ਲੱਗਣ ਦੇ ਆਸਾਰ ਹਨ। ਕਾਂਗਰਸ ਪਾਰਟੀ ਨੂੰ ਵੀ ਇਸ ਦਾ ਅਹਿਸਾਸ ਹੋ ਗਿਆ ਜਾਪਦਾ ਹੈ, ਇਸੇ ਲਈ ਅੱਜ ਮੀਟਿੰਗ ਦੌਰਾਨ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਹੱਥ ਜੋੜ ਕੇ ਅਪੀਲ ਕਰਦੇ ਨਜ਼ਰ ਆਏ। ਪਿਛਲੀ ਵਾਰ ਵੀ ਕਾਂਗਰਸ ਦੇ ਹੀ ਕੁਝ ਕੌਂਸਲਰਾਂ ਨੇ ਅਜਿਹਾ ਕੀਤਾ ਸੀ ਜਿਸ ਕਰ ਕੇ ਇਤਿਹਾਸ' ਦੁਹਰਾਏ ਜਾਣ ਦਾ ਖਦਸ਼ਾ ਹੈ। ਮੀਟਿੰਗ ਵਿੱਚ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਸਿੰਘ, ਸਾਬਕਾ ਪ੍ਰਧਾਨ ਗੋਪਾਲ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਵੀ ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਜਗਰਾਉਂ ਦੇ ਸਾਰੇ 23 ਵਾਰਡਾਂ ਤੋਂ ਪਾਰਟੀ ਟਿਕਟ ’ਤੇ ਚੋਣ ਲੜਨ ਵਾਲੇ ਉਮੀਦਵਾਰ ਵੀ ਹਾਜ਼ਰ ਰਹੇ ਜਿਨ੍ਹਾ ਵਿੱਚ ਜੇਤੂ ਰਹੇ 9 ਕੌਂਸਲਰਾਂ ਤੋਂ ਇਲਾਵਾ ਹਾਰਨ ਵਾਲੇ ਉਮੀਦਵਾਰ ਵੀ ਸ਼ਾਮਲ ਹਨ। ਜੱਗਾ ਹਿੱਸੋਵਾਲ ਨੇ ਕਿਹਾ ਕਿ ਸਾਰੇ ਜੇਤੂ ਕਾਂਗਰਸੀ ਕੌਂਸਲਰਾਂ ਦਾ ਇਕਜੁੱਟ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਕਿਹਾ ਕਿ ਇਨ੍ਹਾਂ ਜੇਤੂ ਕੌਂਸਲਰਾਂ ਦੀ ਜਲਦ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਹਨ ਜਿਸ ਕਰ ਕੇ ਇਹ ਇਕਜੁੱਟਤਾ ਦਿਖਾਉਣ ਸਮੇਂ ਦੀ ਵੱਡੀ ਲੋੜ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਕਾਂਗਰਸ ਪਾਰਟੀ ਨੂੰ ਭਵਿੱਖ ਵਿੱਚ, ਖ਼ਾਸਕਰ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਪਹੁੰਚ ਸਕਦਾ ਹੈ। ਇਸ ਮੌਕੇ ਜੇਤੂ ਕੌਂਸਲਰਾਂ ਕਵਿਤਾ ਕੱਕੜ, ਜਤਿੰਦਰਪਾਲ ਰਾਣਾ, ਗੁਰਪ੍ਰੀਤ ਕੌਰ ਤਤਲਾ, ਵਰਿੰਦਰ ਸਿੰਘ ਕਲੇਰ, ਸੁਖਚੈਨ ਧਾਲੀਵਾਲ, ਰਜਿੰਦਰ ਕੌਰ ਠੁਕਰਾਲ, ਵਿੱਕੀ ਸਿੰਘ, ਮਨਜੀਤ ਕੌਰ, ਪਰਮਿੰਦਰ ਕਲਿਆਣ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਵਿੱਚ ਸਤਿੰਦਰਜੀਤ ਤਤਲਾ, ਜਰਨੈਲ ਸਿੰਘ ਲੋਹਟ, ਬੌਬੀ ਕਪੂਰ, ਅਜੀਤ ਸਿੰਘ ਠੁਕਰਾਲ, ਪਵਨ ਕੱਕੜ, ਅਸ਼ਵਨੀ ਕੁਮਾਰ, ਯੋਧਾ ਪਹਿਲਵਾਨ, ਰਿੰਪੀ ਲੱਧੜ, ਸੁਖਵਿੰਦਰ ਭਸੀਣ, ਵਿਕਰਮ ਜੱਸੀ ਆਦਿ ਮੌਜੂਦ ਸਨ।

Advertisement

Advertisement

Advertisement
×