ਪ੍ਰਕਾਸ਼ ਪੁਰਬ ਮੌਕੇ ਕਵੀ ਦਰਬਾਰ ਕਰਵਾਇਆ
ਮਾਛੀਵਾੜਾ (ਪੱਤਰ ਪ੍ਰੇਰਕ): ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰੇ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਮਿੱਸੇ ਪ੍ਰਸ਼ਾਦੇ, ਦਹੀਂ ਤੇ ਪਿਆਜ ਦਾ ਲੰਗਰ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਮਗਰੋਂ ਸੁਖਮਨੀ ਸਾਹਿਬ ਪਾਠਾਂ ਦੀ ਲੜੀ ਦੇ ਭੋਗ ਵੀ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ ਤੇ ਕਥਾਵਾਚਕ ਭਾਈ ਇਕਨਾਮ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਜੀਵਨੀ ਨਾਲ ਸਬੰਧਿਤ ਕਥਾ ਦਾ ਪ੍ਰਵਾਹ ਚਲਾਇਆ। ਸ਼ਾਮ ਨੂੰ ਕਰਵਾਏ ਕਵੀ ਦਰਬਾਰ ਵਿਚ ਏਮਨ ਸਿੰਘ ਦੇ ਜਥੇ ਨੇ ਤੇ ਢਾਡੀ ਸਰੂਪ ਵਿਚ ਕੜਿਆਣਾ ਦੇ ਜਥੇ ਨੇ ਵਾਰ੍ਹਾਂ ਗਈਆਂ। ਇਸ ਮੌਕੇ ਬਾਬਾ ਮੋਹਣ ਸਿੰਘ, ਚਿੱਤਰਕਾਰ ਜਗਦੀਸ਼ ਸਿੰਘ ਬਰਾੜ, ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਖਜਾਨਚੀ ਜਸਪਿੰਦਰ ਸਿੰਘ, ਰਿਕਾਰਡ ਕੀਪਰ ਅਮਰਿੰਦਰ ਸਿੰਘ, ਲਾਂਗਰੀ ਬਿੰਦਰ ਸਿੰਘ, ਜਸਵੀਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਗਿੱਲ, ਨਿਰਮਲ ਸਿੰਘ ਜੇਈ, ਜਸਪਾਲ ਸਿੰਘ, ਹਰਨੇਕ ਸਿੰਘ, ਹਰਦੀਪ ਸਿੰਘ ਗੁਰੂਗੜ੍ਹ, ਨਿਰੰਜਨ ਸਿੰਘ ਨੂਰ, ਸਤਨਾਮ ਸਿੰਘ, ਭਾਈ ਅਮਰਜੀਤ ਸਿੰਘ, ਸਿਮਰਨਜੀਤ ਗੋਗੀਆ, ਜੋਗਿੰਦਰ ਸਿੰਘ ਪੱਪੀ, ਰਮੇਸ਼ ਸਿੰਘ ਉਟਾਲਾਂ, ਭਾਈ ਚਰਨਜੀਤ ਸਿੰਘ, ਗੁਰਨਾਮ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਬੱਗਾ ਸਿੰਘ ਗਿੱਲ ਵੀ ਮੌਜੂਦ ਸਨ।