ਕਰਾਟੇ: ਹਰਸ਼ਿਤਾ ਨੂੰ ਸੋਨ ਤਗ਼ਮਾ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਕਰਾਟੇ ਖੇਡਾਂ ਵਿਚ ਇੱਥੋਂ ਦੇ ਸਿੰਮੀ ਸਪੋਰਟਸ ਕਲੱਬ ਦੀਆਂ ਸਿਖਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡਾਇਰੈਕਟਰ ਸਿੰਮੀ ਬੱਤਾ ਨੇ ਦੱਸਿਆ ਕਿ ਕਰਾਟੇ ਮੁਕਾਬਲੇ ਪੀ ਐੱਮ ਸ੍ਰੀ...
Advertisement
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਕਰਾਟੇ ਖੇਡਾਂ ਵਿਚ ਇੱਥੋਂ ਦੇ ਸਿੰਮੀ ਸਪੋਰਟਸ ਕਲੱਬ ਦੀਆਂ ਸਿਖਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡਾਇਰੈਕਟਰ ਸਿੰਮੀ ਬੱਤਾ ਨੇ ਦੱਸਿਆ ਕਿ ਕਰਾਟੇ ਮੁਕਾਬਲੇ ਪੀ ਐੱਮ ਸ੍ਰੀ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਕਰਵਾਏ ਗਏ, ਜਿਸ ਵਿੱਚ ਅੰਡਰ-14 ਵਰਗ ’ਚ ਹਰਸ਼ਿਤਾ, ਸ਼ਾਨਪ੍ਰੀਤ, ਜਸਕੀਰਤ ਕੌਰ ਅਤੇ ਹੁਨਰ ਢੰਡ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ। ਉਨ੍ਹਾਂ ਦੱਸਿਆ ਕਿ ਹਰਸ਼ਿਤਾ ਨੇ ਸੋਨ ਤਗ਼ਮਾ ਜਿੱਤ ਕੇ ਦਸੰਬਰ ਮਹੀਨੇ ਵਿਚ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਇੰਦੌਰ ਵਿਖੇ ਹੋਣ ਵਾਲੀਆਂ ਰਾਸ਼ਟਰੀ ਸਕੂਲ ਖੇਡਾਂ ਵਿਚ ਸਥਾਨ ਬਣਾਇਆ। ਕਲੱਬ ਦੀ ਜਨਰਲ ਸਕੱਤਰ ਪੂਜਾ ਗੋਇਲ ਨੇ ਦੱਸਿਆ ਕਿ ਖੰਨਾ ਦੀ ਟੀਮ ਨੇ ਬਠਿੰਡਾ ਨੂੰ 6-0, ਗੁਰਦਾਸਪੁਰ ਨੂੰ 4-0, ਫਾਜ਼ਿਲਕਾ ਨੂੰ 4-0 ਅਤੇ ਪਟਿਆਲਾ ਨੂੰ 6-0 ਨਾਲ ਹਰਾਇਆ।
Advertisement
Advertisement
×

