ਜੋਰਾ ਸਿੰਘ ਸਿਕਲੀਗਰ ਸੰਸਥਾ ਦੇ ਸੂਬਾ ਪ੍ਰਧਾਨ ਬਣੇ
ਸ਼ਹੀਦ ਭਾਈ ਉਦੈ ਸਿੰਘ ਸਿੱਖ ਸਿੱਕਲੀਕਰ ਸੰਸਥਾ ਪੰਜਾਬ ਦੀ ਇੱਕ ਵਿਸ਼ੇਸ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਹੋਈ, ਜਿਸ ਵਿੱਚ ਸਮੁੱਚੀ ਬਰਾਦਰੀ ਨੇ ਸਰਬਸੰਮਤੀ ਨਾਲ ਜੋਰਾ ਸਿੰਘ ਪਾਇਲ ਨੂੰ ਪੰਜਾਬ ਦਾ ਪ੍ਰਧਾਨ ਥਾਪਿਆ। ਨਵ-ਨਿਯੁਕਤ ਗਠਨ ਕੀਤੀ ਸੰਸਥਾ ਵਿੱਚ ਸੀਨੀਅਰ...
ਸ਼ਹੀਦ ਭਾਈ ਉਦੈ ਸਿੰਘ ਸਿੱਖ ਸਿੱਕਲੀਕਰ ਸੰਸਥਾ ਪੰਜਾਬ ਦੀ ਇੱਕ ਵਿਸ਼ੇਸ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਹੋਈ, ਜਿਸ ਵਿੱਚ ਸਮੁੱਚੀ ਬਰਾਦਰੀ ਨੇ ਸਰਬਸੰਮਤੀ ਨਾਲ ਜੋਰਾ ਸਿੰਘ ਪਾਇਲ ਨੂੰ ਪੰਜਾਬ ਦਾ ਪ੍ਰਧਾਨ ਥਾਪਿਆ। ਨਵ-ਨਿਯੁਕਤ ਗਠਨ ਕੀਤੀ ਸੰਸਥਾ ਵਿੱਚ ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਗਿੱਲਾਂ, ਮੀਤ ਪ੍ਰਧਾਨ ਬਿੱਲੂ ਸਿੰਘ ਮਲੌਦ, ਚੇਅਰਮੈਨ ਛਿੰਦਾ ਸਿੰਘ ਪਾਇਲ, ਖਜ਼ਾਨਚੀ ਸਤਨਾਮ ਸਿੰਘ ਢੰਡਾਰੀ, ਜਰਨਲ ਸਕੱਤਰ ਅਮਰੀਕ ਸਿੰਘ ਸਾਹਨੇਵਾਲ ਅਤੇ ਮੀਡੀਆ ਇੰਚਾਰਜ਼ ਰਾਹੁਲ ਸਿੰਘ ਦੋਰਾਹਾ ਅਤੇ ਸਿਆਮਾ ਸਿੰਘ ਬੈਂਸਾ, ਬਿੱਟੂ ਸਿੰਘ ਰਾਹੋਂ, ਸਨੀ ਸਿੰਘ ਖੰਨਾ, ਪਵਨ ਸਿੰਘ ਖੰਨਾ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਬਣਨ ਤੇ ਜੋਰਾ ਸਿੰਘ ਪਾਇਲ ਨੇ ਸਮੁੱਚੀ ਬਰਾਦਰੀ ਦਾ ਧੰਨਵਾਦ ਕੀਤਾ। ਜੋਰਾ ਸਿੰਘ ਪਾਇਲ ਨੇ ਕਿਹਾ ਕਿ ਬਰਾਦਰੀ ਦੇ ਕਾਫੀ ਸਮੇਂ ਤੋਂ ਲਟਕੇ ਹੋਏ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਮੀਟਿੰਗ ਵਿੱਚ ਮੋਹਣ ਸਿੰਘ ਖੰਨਾ, ਜੋਗਾ ਸਿੰਘ ਪਾਇਲ, ਜੋਰਾ ਸਿੰਘ ਦੋਰਾਹਾ, ਮਿੰਟੂ ਸਿੰਘ ਦੋਰਾਹਾ, ਅਜ਼ਾਦ ਸਿੰਘ ਦੋਰਾਹਾ, ਦਲਜੀਤ ਸਿੰਘ, ਰਾਂਝਾ ਸਿੰਘ ਅਜ਼ਾਦ ਸਿੰਘ, ਸਕਿੰਦਰ ਸਿੰਘ, ਨਿਰਮਲ ਸਿੰਘ ਰਾਹੋਂ, ਗੋਗੀ ਸਿੰਘ ਪਾਇਲ, ਬੰਟੀ ਸਿੰਘ, ਦਵਿੰਦਰ ਸਿੰਘ, ਲੱਖੀ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।

