DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪੰਚਾਇਤ ਵਿਭਾਗ ਵੱਲੋਂ ਜੇ ਈ ਮੁਅੱਤਲ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਲੁਧਿਆਣਾ-2 ਵਿੱਚ ਤਾਇਨਾਤ ਜੂਨੀਅਰ ਇੰਜਨੀਅਰ ਮਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਚਾਇਤ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਨਿਗਰਾਨ ਇੰਜਨੀਅਰ (ਪਰਸ) ਐੱਸ ਏ ਐੱਸ ਨਗਰ ਵੱਲੋਂ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਜੇ ਈ...

  • fb
  • twitter
  • whatsapp
  • whatsapp
Advertisement

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਲੁਧਿਆਣਾ-2 ਵਿੱਚ ਤਾਇਨਾਤ ਜੂਨੀਅਰ ਇੰਜਨੀਅਰ ਮਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਚਾਇਤ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਨਿਗਰਾਨ ਇੰਜਨੀਅਰ (ਪਰਸ) ਐੱਸ ਏ ਐੱਸ ਨਗਰ ਵੱਲੋਂ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਜੇ ਈ ਮਨਪ੍ਰੀਤ ਸਿੰਘ ਦਾ ਸੰਪੂਰਨ ਕੰਮਕਾਜ ਤਸੱਲੀਬਖ਼ਸ਼ ਨਾ ਪਾਏ ਜਾਣ, ਆਪਣੇ ਉੱਚ ਅਧਿਕਾਰੀਆਂ ਦੀ ਪ੍ਰਵਾਹ ਨਾ ਕਰਨ, ਜ਼ਰੂਰੀ ਮੀਟਿੰਗ ਵਿੱਚ ਬਿਨਾਂ ਸੂਚਿਤ ਕੀਤਿਆਂ ਗੈਰ ਹਾਜ਼ਰ ਰਹਿਣ, ਆਪਣੀ ਡਿਊਟੀ/ਫ਼ਰਜ਼ਾਂ ਪ੍ਰਤੀ ਕੁਤਾਹੀ ਵਰਤਣ ਅਤੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ।

ਮੁਅੱਤਲੀ ਸਮੇਂ ਦੌਰਾਨ ਮਨਪ੍ਰੀਤ ਸਿੰਘ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1, ਭਾਗ-1 ਦੇ ਨਿਯਮ 7.2 ਅਧੀਨ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ। ਇਹ ਗੁਜ਼ਾਰਾ ਭੱਤਾ ਇਸ ਸ਼ਰਤ ’ਤੇ ਦਿੱਤਾ ਜਾਵੇਗਾ ਕਿ ਉਹ ਸਰਟੀਫਿਕੇਟ ਪੇਸ਼ ਕਰੇਗਾ ਕਿ ਉਸ ਨੇ ਇਸ ਸਮੇਂ ਦੌਰਾਨ ਕੋਈ ਨੌਕਰੀ ਜਾਂ ਕੋਈ ਹੋਰ ਕੰਮ ਨਹੀਂ ਕੀਤਾ। ਮੁਅੱਤਲੀ ਸਮੇਂ ਦੌਰਾਨ ਉਸ ਦਾ ਹੈੱਡਕੁਆਰਟਰ ਨਿਗਰਾਨ ਇੰਜਨੀਅਰਿੰਗ (ਪਰਸ) ਐੱਸ ਏ ਐੱਸ ਨਗਰ ਵਿਖੇ ਨਿਸ਼ਚਿਤ ਕੀਤਾ ਜਾਂਦਾ ਹੈ। ਉਸ ਨੂੰ ਗੁਜ਼ਾਰਾ ਭੱਤਾ ਤਾਂ ਹੀ ਮਿਲੇਗਾ, ਜੇਕਰ ਉਹ ਹਫ਼ਤੇ ਵਿੱਚ ਘੱਟੋ ਘੱਟ ਇਕ ਦਿਨ ਨਿਸ਼ਚਿਤ ਕੀਤੇ ਹੈੱਡਕੁਆਰਟਰ ਵਿੱਚ ਆਪਣੀ ਹਾਜ਼ਰੀ ਦੇਵੇਗਾ। ਇਹ ਹੁਕਮ ਮੁੱਖ ਇੰਜਨੀਅਰ (ਪਰਸ), ਪੰਜਾਬ, ਪ੍ਰਬੰਧਕੀ ਸਕੱਤਰ (ਪੰਜਾਬ ਸਰਕਾਰ), ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਜਾਰੀ ਕੀਤਾ ਗਿਆ, ਜਿਸ ਦਾ ਉਤਾਰਾ ਵੱਖ-ਵੱਖ ਭਾਗਾਂ ਨੂੰ ਵੀ ਭੇਜਿਆ ਗਿਆ ਹੈ। ਇਸ ਸਬੰਧੀ ਜਦੋਂ ਮਨਪ੍ਰੀਤ ਸਿੰਘ ਮੁਅੱਤਲ ਜੇ ਈ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ,‘ਦਫ਼ਤਰ ਵਾਲੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕਰਦੇ ਸਨ, ਪੈਸੇ ਨਾ ਦੇਣ ਦੀ ਸੂਰਤ ਵਿੱਚ ਮੈਨੂੰ ਮੁਅੱਤਲ ਕਰਵਾਇਆ ਗਿਆ ਹੈ।’

Advertisement

Advertisement
Advertisement
×