ਨਸ਼ਿਆਂ ਤੇ ਹਿੰਸਾ ਵਿਰੁੱਧ ਹੋਕਾ ਦੇਣਗੀਆਂ ਜਰਖੜ ਖੇਡਾਂ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਇਆ ਜਾਣਾ ਵਾਲ ਤਿੰਨ ਦਿਨਾਂ ਖੇਡ ਮੇਲਾ ਸੂਬੇ ਵਿੱਚੋਂ ਖੇਡਾਂ ਰਾਹੀਂ ਨਸ਼ਿਆਂ ਤੇ ਹਿੰਸਾ ਨੂੰ ਖਤਮ ਕਰਨ ਨੂੰ ਸਮਰਪਿਤ ਹੋਵੇਗਾ। ਟਰੱਸਟ ਪਹਿਲਾਂ ਤੋਂ ਚੱਲੀ ਆ ਰਹੀ ਪਿਰਤ ਨੂੰ ਜਾਰੀ ਰੱਖਦਿਆਂ ਮੁੱਖ ਖੇਡਾਂ ਦੇ...
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਇਆ ਜਾਣਾ ਵਾਲ ਤਿੰਨ ਦਿਨਾਂ ਖੇਡ ਮੇਲਾ ਸੂਬੇ ਵਿੱਚੋਂ ਖੇਡਾਂ ਰਾਹੀਂ ਨਸ਼ਿਆਂ ਤੇ ਹਿੰਸਾ ਨੂੰ ਖਤਮ ਕਰਨ ਨੂੰ ਸਮਰਪਿਤ ਹੋਵੇਗਾ। ਟਰੱਸਟ ਪਹਿਲਾਂ ਤੋਂ ਚੱਲੀ ਆ ਰਹੀ ਪਿਰਤ ਨੂੰ ਜਾਰੀ ਰੱਖਦਿਆਂ ਮੁੱਖ ਖੇਡਾਂ ਦੇ ਨਾਲ ਨਾਲ ਲੜਕੀਆਂ ਸਮੇਤ ਸਕੂਲੀ ਬੱਚਿਆਂ ਦੀਆਂ ਖੇਡਾਂ ਕਰਵਾ ਕੇ ਇਸ ਇਲਾਕੇ ਨੂੰ ਖਿਡਾਰੀਆਂ ਦੀ ਨਰਸਰੀ ਵੱਜੋਂ ਵਿਕਸਤ ਕਰਨ ਵਿੱਚ ਸਰਕਾਰ ਦਾ ਸਹਿਯੋਗ ਕਰਦਾ ਰਹੇਗਾ। ਇਸ ਵਾਰ ਕਰਵਾਈਆਂ ਜਾਣ ਵਾਲੀਆਂ 38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਪੂਰਨ ਤੌਰ ’ਤੇ ਓਲ਼ੰਪਿਕ ਨਿਯਮਾਂ ਅਨੁਸਾਰ ਕਰਵਾਈਆਂ ਜਾਣਗੀਆਂ। 13, 14 ਅਤੇ 15 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਖੇਡਾਂ ਦੀਆਂ ਤਿਆਰੀਆਂ ਸਬੰਧੀ ਇਸ ਸਾਲ ਦੀ ਪਲੇਠੀ ਮੀਟਿੰਗ ਅੱਜ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਸਾਬਕਾ ਏ ਆਈ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਲਏ ਗਏ ਫੈਸਲਿਆਂ ਬਾਰੇ ਚੀਫ ਆਰਗੇਨਾਈਜ਼ਰ ਜਗਰੂਪ ਜਰਖੜ ਨੇ ਦੱਸਿਆ ਕਿ ਹਾਕੀ, ਫੁਟਬਾਲ ਅਤੇ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਤੋਂ ਇਲਾਵਾ ਸਕੂਲੀ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ ਤਾਂ ਕਿ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾਵੇ। ਇਸ ਤੋਂ ਇਲਾਵਾ ਹਰ ਸਾਲ ਦੀ ਤਰਾਂ ਪੰਜ ਖੇਡ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਫੈਸਲਾ ਲਿਆ ਗਿਆ ਕਿ ਪੰਜਾਬੀ ਸੱਭਿਆਚਾਰ ਨੂੰ ਸੁਰਜੀਤ ਰੱਖਣ ਲਈ ਨਾਮੀ ਗਾਇਕਾਂ ਦੇ ਅਖਾੜੇ ਲਗਾਏ ਜਾਣਗੇ ਪਰ ਹਿੰਸਾ, ਹਥਿਆਰਾਂ ਤੇ ਹਾੜਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਮਨਾਹੀ ਹੋਵੇਗੀ।

