DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

jagraon news: ਗੋਪਾਲਸਰ ਗੋਲੀ ਕਾਂਡ: ਬਾਬੇ ਨੇ ਖ਼ੁਦ ਚਲਵਾਈ ਸੀ ਗੋਲੀ

ਗੋਲੀ ਚਲਾਉਣ ਵਾਲਾ ਮੁੁੁਲਜ਼ਮ ਕਾਬੂ; ਗੁਰਦੁਆਰੇ ਦੇ ਮੁਖੀ ਨੇ ਪੁਲੀਸ ਸੁਰੱਖਿਆ ਲੈਣ ਲੲੀ ਘਡ਼ੀ ਸੀ ਸਾਜ਼ਿਸ਼

  • fb
  • twitter
  • whatsapp
  • whatsapp
featured-img featured-img
ਗੋਪਾਲਸਰ ਗੋਲੀ ਕਾਂਡ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਅੰਕੁਰ ਗੁਪਤਾ ਅਤੇ ਹੋਰ ਅਧਿਕਾਰੀ।
Advertisement
ਇੱਥੋਂ ਨੇੜਲੇ ਪਿੰਡ ਗਗੜਾ ਦੇ ਬਾਹਰ ਰਜਬਾਹੇ ਦੀ ਪਾਂਧੀ ’ਤੇ ਬਣੇ ਗੋਪਾਲਸਰ ਗੁਰਦੁਆਰੇ ਦੇ ਗੇਟ ’ਤੇ 26 ਤੇ 27 ਅਕਤੂਬਰ ਦੀ ਦਰਮਿਆਨੀ ਰਾਤ ਕਰੀਬ 11 ਵਜੇ ਕਿਸੇ ਨਕਾਬਪੋਸ਼ ਵੱਲੋਂ ਧਮਕੀ ਪੱਤਰ ਮੁੱਖ ਗੇਟ ’ਤੇ ਲਾਉਣ ਤੇ ਦੋ ਗੋਲੀਆਂ ਚਲਾਉਣ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ।

ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਵੱਲੋਂ ਘਟਨਾ ਦੀ ਪੜਤਾਲ ਲਈ ਕਾਇਮ ਟੀਮ ਨੇ ਕਰੀਬ 48 ਘੰਟਿਆਂ ’ਚ ਹੀ ਗੋਲੀਆਂ ਚਲਾਉਣ ਵਾਲੇ ਨੂੰ ਫੜ ਕੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਅੱਜ ਦੇਰ ਸ਼ਾਮ ਸੱਦੀ ਪ੍ਰੈੱਸ ਕਾਨਫਰੰਸ ’ਚ ਐੱਸ ਐੱਸ ਪੀ ਡਾ. ਅੰਕੁਰ ਗੁਪਤਾ ਦੱਸਿਆ ਕਿ ਮਾਮਲੇ ਸਬੰਧੀ ਡੀ ਐੱਸ ਪੀ ਜਸਵਿੰਦਰ ਸਿੰਘ ਢੀਂਡਸਾ, ਥਾਣਾ ਸਦਰ ਮੁਖੀ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦਿਓਲ, ਸੀ ਆਈ ਏ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਆਦਿ ਦੀ ਟੀਮ ਨੇ ਗੋਪਾਲਸਰ ਗੁਰਦੁਆਰੇ ਦੇ ਗੇਟ ’ਤੇ ਗੋਲੀਆਂ ਚਲਾਉਣ ਵਾਲੇ ਸੰਦੀਪ ਸਿੰਘ ਵਾਸੀ ਪਿੰਡ ਕੜਿਆਲ (ਮੋਗਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ’ਚ ਮੁਲਜ਼ਮ ਸੰਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਦਾ ਉਕਤ ਗੁਰਦੁਆਰੇ ’ਚ ਪਿਛਲੇ ਸਮੇਂ ਤੋਂ ਆਉਣ ਜਾਣ ਹੈ ਅਤੇ ਉਸ ਨੇ ਬਾਬੇ ਦੇ ਕਹਿਣ ’ਤੇ ਵਾਰਦਾਤ ਅੰਜਾਮ ਦਿੱਤੀ ਸੀ।

Advertisement

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਸਿੰਘ ਤੋਂ ਮਿਲੇ ਸੁਰਾਗਾਂ ਮੁਤਾਬਕ ਗੁਰਦੁਆਰੇ ਦਾ ਮੁਖੀ ਬਾਬਾ ਅਮਰਜੀਤ ਸਿੰਘ ਨੇ ਖ਼ੁਦ ਹੀ ਗੋਲੀਆਂ ਚਲਾਉਣ ਮਗਰੋਂ ਧਮਕੀ ਪੱਤਰ ਸੁੱਟਣ ਦੀ ਇਹ ਸਾਜ਼ਿਸ਼ ਘੜੀ ਸੀ। ਸਾਜ਼ਿਸ਼ ਸਿਰੇ ਚੜ੍ਹਾਉਣ ਲਈ ਉਸ ਨੇ ਖ਼ੁਦ ਸੰਦੀਪ ਸਿੰਘ ਨੂੰ ਤਿਆਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਵੱਲੋਂ ਕੀਤੇ ਖ਼ੁਲਾਸੇ ਮੁਤਾਬਕ ਬਾਬਾ ਅਮਰਜੀਤ ਸਿੰਘ ਨੇ ਪੁਲੀਸ ਸੁਰੱਖਿਆ ਲੈਣ ਲਈ ਇਹ ਸਾਜਿਸ਼ ਘੜੀ ਸੀ।

Advertisement

ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਸੰਦੀਪ ਸਿੰਘ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਸ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਕੇਸ ’ਚ ਬਾਬਾ ਅਮਰਜੀਤ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਹੈ, ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਹੋਰ ਜਾਂਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਗੋਪਾਲਸਰ ਵਾਲਾ ਗੁਰਦੁਆਰਾ ਬਾਬਾ ਅਮਰਜੀਤ ਸਿੰਘ ਅਤੇ ਉਸ ਦੇ ਵੱਡੇ ਭਰਾ ਕਮਲਜੀਤ ਸਿੰਘ ਜੋ ਕਿ ਅੱਜ ਕੱਲ੍ਹ ਵਿਦੇਸ਼ ਵਿੱਚ ਹੈ, ਨੇ ਬਣਾਇਆ ਸੀ। ਇਸ ਤੋਂ ਪਹਿਲਾਂ ਵੀ ਕਈ ਮਸਲਿਆਂ ’ਚ ਇਹ ਸਥਾਨ ਚਰਚਾ ਵਿੱਚ ਰਹਿ ਚੁੱਕਾ ਹੈ।

Advertisement
×