ਜਗਰਾਉਂ: ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਸਭਰਵਾਲ ਵੱਲੋਂ ਅਸਤੀਫ਼ਾ

ਜਗਰਾਉਂ: ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਸਭਰਵਾਲ ਵੱਲੋਂ ਅਸਤੀਫ਼ਾ

ਜਸਬੀਰ ਸ਼ੇਤਰਾ

ਜਗਰਾਉਂ, 21 ਮਈ

ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਵਿੰਦਰ ਸਭਰਵਾਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੂੰ ਭੇਜੇ ਅਸਤੀਫ਼ੇ ’ਚ ਉਨ੍ਹਾਂ ਆਪਣੇ ਕਾਰੋਬਾਰੀ ਰੁਝੇਵਿਆਂ ਦਾ ਦਾ ਹਵਾਲਾ ਦਿੱਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਾਰੋਬਾਰੀ ਰੁਝੇਵੇਂ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਅਸਤੀਫ਼ਾ ਦੇਣ ਲਈ ਨਗਰ ਕੌਂਸਲ ’ਚ ਸੁਣਵਾਈ ਨਾ ਹੋਣ ਨੂੰ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਪਤਨੀ ਅਨੀਤਾ ਸਭਰਵਾਲ ਕੌਂਸਲਰ ਤੇ ਸੀਨੀਅਰ ਮੀਤ ਪ੍ਰਧਾਨ ਹੋਣ ਦੇ ਬਾਵਜੂਦ ਨਗਰ ਕੌਂਸਲ ’ਚ ਉਨ੍ਹਾਂ ਦੀ ਸੁਣਵਾਈ ਨਹੀਂ ਹੈ। ਕੌਂਸਲਰ ਕੰਵਰਪਾਲ ਸਿੰਘ ਦੇ ਗ੍ਰਹਿ ਵਿਖੇ ਜਗਜੀਤ ਸਿੰਘ ਜੱਗੀ, ਅਨਮੋਲ ਬਾਵਾ, ਰਾਜ ਭਾਰਦਵਾਜ, ਵਰਿੰਦਰ ਕਲੇਰ, ਅਮਰ ਨਾਥ ਕਲਿਆਣ, ਅਜੀਤ ਸਿੰਘ ਠੁਕਰਾਲ ਦੀ ਮੌਜੂਦਗੀ ’ਚ ਉਨ੍ਹਾਂ ਕਿਹਾ ਕਿ ਉਹ ਅੱਠ ਕੌਂਸਲਰ ਇੱਕ ਪਾਸੇ ਹਨ ਤੇ ਸਾਰਿਆਂ ਨੂੰ ਕੰਮ ਨਾ ਹੋਣ ਦੀ ਸ਼ਿਕਾਇਤ ਹੈ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਦੀ ਬੀਤੇ ਦਿਨ ਆਈ ਟੀਮ ਨੇ ਨਵੇਂ ਪ੍ਰਧਾਨਾਂ ਦੀ ਚੋਣ ਲਈ ਕਾਂਗਰਸ ਕਮੇਟੀਆਂ ਭੰਗ ਕਰ ਦਿੱਤੀਆਂ ਹਨ, ਜਿਸ ਕਰਕੇ ਅਸਤੀਫ਼ੇ ਦੀ ਤੁਕ ਹੀ ਨਹੀਂ ਬਣਦੀ। ਕੰਮ ਨਾ ਹੋਣ ਤੇ ਵਿਤਕਰੇ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕੌਂਸਲਰਾਂ ਦੇ ਵਾਰਡਾਂ ’ਚ ਹੀ ਪਿਛਲੇ ਇਕ ਸਾਲ ’ਚ ਵੱਧ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ 15 ਕੌਂਸਲਰ ਇਸ ਸਮੇਂ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ ਤੇ ਇਨ੍ਹਾਂ ਤੋਂ ਸੱਚਾਈ ਪਤਾ ਕੀਤੀ ਜਾ ਸਕਦੀ ਹੈ। ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ 22 ਨੰਬਰ ਵਾਰਡ ’ਚ ਹਾਲੇ ਇਕ ਪੈਸੇ ਦਾ ਕੰਮ ਨਹੀਂ ਹੋਇਆ ਜਦਕਿ ਦੋਸ਼ ਲਾਉਣ ਵਾਲੇ ਕੌਂਸਲਰਾਂ ਦੇ ਵਾਰਡਾਂ ’ਚ ਲੱਖਾਂ ਦੇ ਕੰਮ ਹੋਏ, ਜਿਨ੍ਹਾਂ ਦਾ ਰਿਕਾਰਡ ਕੋਈ ਵੀ ਨਗਰ ਕੌਂਸਲ ’ਚੋਂ ਕਢਵਾ ਦੇ ਕੇ ਦੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕੁਰਸੀ ’ਤੇ ਬੈਠ ਕੇ ਈਮਾਨਦਾਰੀ ਦਾ ਪੱਲਾ ਨਹੀਂ ਛੱਡਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All