DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jagraon: ਜਗਰਾਉਂ ’ਚ ਕਾਂਗਰਸ ਤੇ ‘ਆਪ’ ਦੇ 9-9 ਉਮੀਦਵਾਰ ਜਿੱਤੇ

ਭਾਜਪਾ ਨੇ ਚਾਰ ਸੀਟਾਂ ਜਿੱਤੀਆਂ; ਅਕਾਲੀ ਦਲ ਖਾਤਾ ਨਹੀਂ ਖੋਲ੍ਹ ਸਕਿਆ

  • fb
  • twitter
  • whatsapp
  • whatsapp
featured-img featured-img
ਲਗਾਤਾਰ ਤੀਜੀ ਵਾਰ ਚੋਣ ਜਿੱਤਣ ਵਾਲੀ ਗੁਰਪ੍ਰੀਤ ਕੌਰ ਤਤਲਾ ਆਪਣੇ ਸਮਰਥਕਾਂ ਨਾਲ।
Advertisement

ਨਗਰ ਕੌਂਸਲ ਜਗਰਾਉਂ ਚੋਣਾਂ ਦੇ ਇਸ ਵਾਰ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਚੋਣ ਮੈਦਾਨ ’ਚ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲੋਂ ਸਭ ਤੋਂ ਪਹਿਲਾਂ ਉਮੀਦਵਾਰ ਐਲਾਨਣ ਵਾਲੀ ਅਤੇ ਸਾਰਿਆਂ ਤੋਂ ਪਹਿਲਾਂ ਚੋਣ ਪ੍ਰਚਾਰ ਆਰੰਭਣ ਵਾਲੀ ਸ਼੍ਰੋਮਣੀ ਅਕਾਲੀ ਦਲ ਖਾਤਾ ਵੀ ਨਹੀਂ ਖੋਲ੍ਹ ਸਕੀ। ਅਕਾਲੀ ਦਲ ਦੇ ਸਹਿਯੋਗ ਅਤੇ ਸਮਰਥਨ ਨਾਲ ਆਜ਼ਾਦ ਤੌਰ ’ਤੇ ਚੋਣ ਮੈਦਾਨ ’ਚ ਉਤਰਨ ਵਾਲਾ ਉਮੀਦਵਾਰ ਦਵਿੰਦਰਜੀਤ ਸਿੰਘ ਹੀ ਚੋਣ ਜਿੱਤ ਸਕਿਆ ਹੈ। ‘ਆਪ’ ਦੇ ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਜੱਗੀ, ਵਾਰਡ ਨੰਬਰ 5 ਤੋਂ ਰਵਿੰਦਰਪਾਲ ਕੌਰ ਮਾਲਵਾ, ਵਾਰਡ ਨੰਬਰ 6 ਤੋਂ ਕੁਲਵੰਤ ਸਿੰਘ, ਵਾਰਡ ਨੰਬਰ 10 ਤੋਂ ਕੰਵਰਪਾਲ ਸਿੰਘ, ਵਾਰਡ ਨੰਬਰ 11 ਤੋਂ ਗੁਰਪ੍ਰੀਤ ਸਿੰਘ ਨੋਨੀ, ਵਾਰਡ ਨੰਬਰ 12 ਤੋਂ ਰਾਮ ਪ੍ਰਤਾਪ, ਵਾਰਡ ਨੰਬਰ 13 ਤੋਂ ਸੁਨੈਨਾ ਮਲਹੋਤਰਾ, ਵਾਰਡ ਨੰਬਰ 16 ਤੋਂ ਕਰਮਜੀਤ ਕੈਂਥ ਅਤੇ ਵਾਰਡ ਨੰਬਰ 23 ਤੋਂ ਗੁਰਮੀਤ ਕੌਰ ਜੇਤੂ ਰਹੇ ਹਨ।

ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਵਾਰਡ ਨੰਬਰ 1 ਤੋਂ ਗੁਰਪ੍ਰੀਤ ਕੌਰ ਤਤਲਾ, ਵਾਰਡ 3 ਤੋਂ ਰਾਜਿੰਦਰ ਕੌਰ ਠੁਕਰਾਲ, ਵਾਰਡ 7 ਤੋਂ ਮਨਜੀਤ ਕੌਰ, ਵਾਰਡ 8 ਤੋਂ ਵਿੱਕੀ ਸਿੰਘ, ਵਾਰਡ ਨੰਬਰ 9 ਤੋਂ ਪਰਮਿੰਦਰ ਕੌਰ, ਵਾਰਡ 14 ਤੋਂ ਸੁਖਚੈਨ ਸਿੰਘ, ਵਾਰਡ ਨੰਬਰ 20 ਤੋਂ ਜਤਿੰਦਰਪਾਲ ਰਾਣਾ, ਵਾਰਡ ਨੰਬਰ 21 ਤੋਂ ਕਵਿਤਾ ਰਾਣੀ, ਵਾਰਡ ਨੰਬਰ 22 ਤੋਂ ਵਰਿੰਦਰਪਾਲ ਸਿੰਘ ਕਲੇਰ ਜਿੱਤੇ ਹਨ।

Advertisement

ਇਸ ਦੇ ਨਾਲ ਹੀ ਭਾਜਪਾ ਦੇ ਚਾਰ ਉਮੀਦਵਾਰ ਵਾਰਡ ਨੰਬਰ 15 ਤੋਂ ਰਜਨੀ ਚੋਪੜਾ, ਵਾਰਡ ਨੰਬਰ 17 ਤੋਂ ਨੈਨਸੀ ਵਰਮਾ, ਵਾਰਡ ਨੰਬਰ 18 ਤੋਂ ਸਤੀਸ਼ ਕੁਮਾਰ ਪੱਪੂ ਅਤੇ ਵਾਰਡ ਨੰਬਰ 19 ਤੋਂ ਸੁਮਨ ਦੇਵੀ ਨੇ ਚੋਣ ਜਿੱਤੀ ਹੈ।

Advertisement

ਜ਼ਿਕਰਯੋਗ ਹੈ ਕਿ ਵਾਰਡ ਨੰਬਰ 1 ਦੇ ਬੂਥ ’ਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਕਾਂਗਰਸੀ ਆਗੂਆਂ ਵਿਚਾਲੇ ਬਹਿਸ ਹੋਈ ਸੀ। ਹੁਣ ਪ੍ਰਧਾਨਗੀ ਲਈ ‘ਆਪ’ ਅਤੇ ਕਾਂਗਰਸ ਵੱਲੋਂ ਜੋੜ-ਤੋੜ ਦੇ ਚਰਚੇ ਹਨ। ਦੋਵਾਂ ਧਿਰਾਂ ਕੋਲ ਸਪਸ਼ਟ ਬਹੁਮਤ ਨਾ ਹੋਣ ਕਾਰਨ ਆਜ਼ਾਦ ਜਿੱਤੇ ਅਤੇ ਭਾਜਪਾ ਦੇ ਚਾਰ ਕੌਂਸਲਰਾਂ ਦਾ ਰੁਤਬਾ ਵਧ ਗਿਆ ਹੈ।

Advertisement
×