ਅੰਤਰਰਾਜੀ ਦੇਹ ਵਪਾਰ ਗਰੋਹ ਦਾ ਪਰਦਾਫਾਸ਼

ਅੰਤਰਰਾਜੀ ਦੇਹ ਵਪਾਰ ਗਰੋਹ ਦਾ ਪਰਦਾਫਾਸ਼

ਛਾਪੇ ਦੌਰਾਨ ਫੜੇ ਗਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੀ ਹੋਈ ਪੁਲੀਸ। -ਫੋਟੋ: ਪੰਜਾਬੀ ਟ੍ਰਿਬਿਊਨ

ਗਗਨਦੀਪ ਅਰੋੜਾ

ਲੁਧਿਆਣਾ, 6 ਮਾਰਚ

ਸਥਾਨਕ ਪੁਲੀਸ ਨੇ ਅੱਜ ਸਵੇਰੇ ਕੀਤੇ ਅਪ੍ਰੇਸ਼ਨ ਦੌਰਾਨ ਅੰਤਰਰਾਜੀ ਦੇਹ ਵਪਾਰ ਗਰੋਹ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਦੌਰਾਨ ਪਹਿਲਾਂ ਤੋਂ ਜ਼ਮਾਨਤ ’ਤੇ ਚੱਲ ਰਹੀ ਗਰੋਹ ਮੁਖੀ ਔਰਤ, 10 ਕੁੜੀਆਂ ਸਣੇ 14 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਔਰਤ ਕੋਵਿਡ ਦੌਰਾਨ ਬੇਰੁਜ਼ਗਾਰ ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਲਗਾਉਂਦੀ ਸੀ। ਇਹ ਕੁੜੀਆਂ ਨੇਪਾਲ, ਕੇਰਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ, ਚੰਡੀਗੜ੍ਹ ਅਤੇ ਅੰਮ੍ਰਿਤਸਰ ਨਾਲ ਸਬੰਧਿਤ ਹਨ। ਇਸ ਕਾਰਵਾਈ ਦੀ ਅਗਵਾਈ ਏਡੀਸੀਪੀ ਲੁਧਿਆਣਾ ਰੁਪਿੰਦਰ ਕੌਰ ਸਰਾਂ ਨੇ ਕੀਤੀ।

ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਮੁੱਢਲੀ ਜਾਂਚ ਦੌਰਾਨ ਦੂਜੇ ਸ਼ਹਿਰਾਂ ਦੇ ਕੁਝ ਨਾਂ ਸਾਹਮਣੇ ਆਏ ਹਨ ਜੋ ਮੁੱਖ ਮੁਲਜ਼ਮ ਤੇ ਕੁੜੀਆਂ ਦੇ ਸੰਪਰਕ ਵਿੱਚ ਸਨ। ਪੁਲੀਸ ਨੇ ਮੌਕੇ ਤੋਂ 7 ਮੋਬਾਈਲ ਫੋਨ, ਸ਼ਰਾਬ ਦੀਆਂ ਬੋਤਲਾਂ ਸਣੇ ਹੋਰ ਸਮੱਗਰੀ ਬਰਾਮਦ ਕੀਤੀ ਹੈ।

ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਦੀ ਪਛਾਣ ਮਨਜੀਤ ਕੌਰ ਉਰਫ਼ ਪੰਮੀ ਆਂਟੀ ਵਜੋਂ ਹੋਈ ਹੈ ਜੋ ਗਲੀ ਨੰਬਰ 10 ਨਿਊ ਸੁਭਾਸ਼ ਨਗਰ ਦੀ ਵਸਨੀਕ ਹੈ। ਉਸ ਨੂੰ ਸਾਲ 2018 ਵਿਚ ਥਾਣਾ ਜੋਧੇਵਾਲ ਵਿਚ ਦਰਜ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਘਰ ਤੋਂ ਤਿੰਨ ਹੋਰ ਬੰਦਿਆਂ ਨੂੰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜੋ ਗਾਹਕ ਵਜੋਂ ਆਏ ਸਨ।

ਪੁਲੀਸ ਨੇ ਦੱਸਿਆ ਕਿ ਮੁਲਜ਼ਮ ਕਰੋਨਾ ਦੇ ਦੌਰ ਵਿੱਚ ਬੇਰੁਜ਼ਗਾਰ ਕੁੜੀਆਂ ਨੂੰ ਧੋਖੇ ਨਾਲ ਫੁਸਲਾ ਕੇ ਦੇਹ ਵਪਾਰ ਵਿੱਚ ਲਗਾਉਂਦੀ ਸੀ। ਇਨ੍ਹਾਂ ਕੁੜੀਆਂ ਵਿਚ ਇੱਕ ਦਿੱਲੀ ਦੀ ਕੁੜੀ ਵੀ ਸ਼ਾਮਲ ਹੈ ਜੋ ਕਰੋਨਾ ਦੌਰਾਨ ਆਪਣੇ ਰਿਸ਼ਤੇਦਾਰ ਕੋਲੋਂ ਲਿਆ ਕਰਜ਼ਾ ਵਾਪਸ ਨਹੀਂ ਸੀ ਮੋੜ ਸਕੀ। ਇੱਕ ਹੋਰ ਕੁੜੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਇਸ ਧੰਦੇ ਵਿੱਚ ਲਿਆਂਦਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All