ਮਾਲਵਾ ਕਾਲਜ ਬੌਂਦਲੀ ’ਚ ਇੰਟਰਨੈਸ਼ਨਲ ਵੈਬਿਨਾਰ

ਮਾਲਵਾ ਕਾਲਜ ਬੌਂਦਲੀ ’ਚ ਇੰਟਰਨੈਸ਼ਨਲ ਵੈਬਿਨਾਰ

ਸਮਰਾਲਾ: ਮਾਲਵਾ ਕਾਲਜ ਬੌਂਦਲੀ-ਸਮਰਾਲਾ ਦੇ ਇਕਨਾਮਿਕਸ ਅਤੇ ਕਾਮਰਸ ਵਿਭਾਗਾਂ ਵੱਲੋਂ ਇੰਡੀਅਨ ਇਕਨਾਮਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਇਕਨਾਮਿਕ ਸਿਨਾਰੀਓ. ਇਨ ਪੋਸਟ ਕੋਵਿਡ ਇਰਾ’ ਵਿਸ਼ੇ ’ਤੇ ਇੰਟਰਨੈਸ਼ਨਲ ਵੈਬਿਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿਚ 3 ਇੰਟਰਨੈਸ਼ਨਲ ਅਤੇ 6 ਨੈਸ਼ਨਲ ਸਕਾਲਰਜ਼ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਪ੍ਰੋ. ਪ੍ਰੀਤਮ ਸਿੰਘ ਯੂਨੀਵਰਸਿਟੀ ਆਫ ਆਕਸਫੋਰਡ (ਆਕਸਫੋਰਡ) ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਪੂੰਜੀਵਾਦ ਤੇ ਸਮਾਜਵਾਦ ਅੱਜ ਦੇ ਸਮੇਂ ਵਿਚ ਫੇਲ੍ਹ ਹੋ ਚੁੱਕੇ ਹਨ, ਇਸ ਲਈ ਸਾਨੂੰ ਹੁਣ ਇਕੋ ਸੋਸ਼ਲਿਜਮ ਦੀ ਲੋੜ ਹੈ। ਪ੍ਰੋ. ਐਸਕੇ ਮਿਸਰਾ, ਬਨਾਰਸ ਹਿੰਦੂ ਯੂਨੀਵਰਸਿਟੀ, ਪ੍ਰੋ. ਡੀਕੇ ਮਦਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ , ਪ੍ਰੋ ਗਿਆਨ ਪ੍ਰਕਾਸ਼ ਦੇਵੀ ਅਹਿਲਿਆ ਯੂਨੀਵਰਸਿਟੀ ਇੰਦੌਰ, ਪ੍ਰੋ. ਵੀਰ ਗੰਗਵਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਾਲਵਾ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ,  ਕਾਰਜਕਾਰੀ ਪ੍ਰਿਸੀਪਲ ਡਾ. ਹਰਿੰਦਰ ਕੌਰ ਤੇ ਡਾਇਰੈਕਟਰ  ਜਗਮੋਹਨ ਸਿੰਘ ਹਾਜ਼ਰ ਸਨ। -ਡੀਪੀਐੱਸ ਬੱਤਰਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All