ਗੁਰੂ ਅੰਗਦ ਦੇਵ ਯੂਨੀਵਰਸਿਟੀ ’ਚ ਕੌਮਾਂਤਰੀ ਸਿਖਲਾਈ ਵਰਕਸ਼ਾਪ : The Tribune India

ਗੁਰੂ ਅੰਗਦ ਦੇਵ ਯੂਨੀਵਰਸਿਟੀ ’ਚ ਕੌਮਾਂਤਰੀ ਸਿਖਲਾਈ ਵਰਕਸ਼ਾਪ

ਗੁਰੂ ਅੰਗਦ ਦੇਵ ਯੂਨੀਵਰਸਿਟੀ ’ਚ ਕੌਮਾਂਤਰੀ ਸਿਖਲਾਈ ਵਰਕਸ਼ਾਪ

ਯੂਨੀਵਰਸਿਟੀ ਅਧਿਕਾਰੀਆਂ ਨਾਲ ਹਾਜ਼ਰ ਨੇਪਾਲ ਦੇ ਵੈਟਰਨਰੀ ਅਫਸਰ ਤੇ ਵਿਗਿਆਨੀ।

ਖੇਤਰੀ ਪ੍ਰਤੀਨਿਧ

ਲੁਧਿਆਣਾ, 7 ਦਸੰਬਰ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ‘ਮੱਝਾਂ ਦੀ ਪ੍ਰਜਣਨ ਸਮਰੱਥਾ ਬਿਹਤਰ ਕਰਨ ਸੰਬੰਧੀ’ ਕੌਮਤਰੀ ਸਿਖਲਾਈ ਵਰਕਸ਼ਾਪ ਸੰਪੂਰਨ ਹੋ ਗਈ। ਇਸ ਸਿਖਲਾਈ ਵਿਚ ਨੇਪਾਲ ਦੇ ਵੈਟਰਨਰੀ ਅਫ਼ਸਰ ਅਤੇ ਵਿਗਿਆਨੀ ਹਿੱਸਾ ਲੈ ਰਹੇ ਸਨ। ਮੱਝਾਂ ਦੀ ਨਸਲ ਸੁਧਾਰ ਸਬੰਧੀ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਪ੍ਰਤੀਭਾਗੀਆਂ ਨੂੰ ਨਵੀਨਤਮ ਤਕਨੀਕਾਂ ਅਤੇ ਜਣਨ ਆਧਾਰਿਤ ਤਕਨੀਕਾਂ ਦੇ ਰੂ-ਬ-ਰੂ ਕਰਵਾਇਆ ਗਿਆ। ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਵੈਟਰਨਰੀ ਗਾਇਨਾਕੋਲੋਜੀ ਵਿਭਾਗ ਦੇ ਸਹਿਯੋਗ ਨਾਲ ਇਹ ਸਿਖਲਾਈ ਪ੍ਰੋਗਰਾਮ ਕੀਤਾ ਗਿਆ।

ਸਿਖਲਾਈ ਦੇ ਸਮਾਪਨ ਸਮਾਰੋਹ ਵਿਚ ਕੌਮਾਂਤਰੀ ਪਸ਼ੂਧਨ ਖੋਜ ਸੰਸਥਾ ਦੇ ਦੱਖਣੀ-ਪੂਰਬੀ ਏਸ਼ੀਆ ਦੇ ਨੁਮਾਇੰਦੇ ਡਾ. ਹਬੀਬਰ ਰਹਮਾਨ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਸਹੂਲਤਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਸ ਖਿੱਤੇ ਵਿਚ ਮੱਝਾਂ ਦੀ ਪਸ਼ੂਧਨ ਦੇ ਤੌਰ ’ਤੇ ਬਹੁਤ ਮਹੱਤਤਾ ਹੈ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕੇ ਇਸ ਸਿਖਲਾਈ ਨਾਲ ਜਿਥੇ ਨੇਪਾਲ ਦੇ ਵਿਗਿਆਨੀਆਂ ਨੂੰ ਆਪਣਾ ਗਿਆਨ ਅਤੇ ਮੁਹਾਰਤ ਵਧਾਉਣ ਵਿਚ ਫਾਇਦਾ ਮਿਲੇਗਾ ਉਥੇ ਦੋਨਾਂ ਦੇਸ਼ਾਂ ਦੀ ਇਸ ਵਿਸ਼ੇ ’ਤੇ ਦੁਵੱਲੀ ਸਾਂਝ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਤੀਭਾਗੀ ਇਥੋਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਮੁਲਕ ਦੇ ਕਿਸਾਨਾਂ ਦੇ ਫਾਇਦੇ ਹਿਤ ਵਰਤੋਂ ਵਿਚ ਲਿਆਉਣ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਇਹ ਸਿਖਲਾਈ ਕਰਵਾਉਣ ਲਈ ਸਹਿਯੋਗ ਤੇ ਸਹਾਇਤਾ ਦੇਣ ਵਾਲੀ ਸੰਸਥਾ ਦਾ ਧੰਨਵਾਦ ਕੀਤਾ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All