DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਧਵਾਂ ਕਾਲਜ ’ਚ ਕੌਮਾਂਤਰੀ ਸੈਮੀਨਾਰ

ਇਥੇ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਵਿੱਚ ਡਿਵੈਲਪਮੈਂਟ ਕੌਂਸਲ, ਚੰਡੀਗੜ੍ਹ ਦੇ ਯਤਨਾਂ ਸਦਕਾ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ’ਚ ਪ੍ਰੋ. ਰਵੀਇੰਦਰ ਸਿੰਘ (ਡੀਨ ਸੀ ਡੀ  ਸੀ ਪੰਜਾਬ ਯੂਨੀਵਰਸਿਟੀ) ਨੇ ਮੁੱਖ...

  • fb
  • twitter
  • whatsapp
  • whatsapp
featured-img featured-img
ਸਿੱਧਵਾਂ ਕਾਲਜ ’ਚ ਸਾਇੰਸ ਸੈਮੀਨਾਰ ਦੇ ਬੁਲਾਰਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਇਥੇ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਵਿੱਚ ਡਿਵੈਲਪਮੈਂਟ ਕੌਂਸਲ, ਚੰਡੀਗੜ੍ਹ ਦੇ ਯਤਨਾਂ ਸਦਕਾ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ’ਚ ਪ੍ਰੋ. ਰਵੀਇੰਦਰ ਸਿੰਘ (ਡੀਨ ਸੀ ਡੀ  ਸੀ ਪੰਜਾਬ ਯੂਨੀਵਰਸਿਟੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਡਾ. ਰਵਿੰਦਰ ਸਿੰਘ, ਮੁਖੀ ਡਿਜੀਟਲ ਸਿਸਟਮ ਟੀਮ, ਗਵਰਨਮੈਂਟ ਡਿਜੀਟਲ ਡਾਟਾ ਫੰਕਸ਼ਨ ,ਯੂ ਕੇ ਸਿਵਲ ਸਰਵਸਿਜ਼ ਖਾਸ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਤੋਂ ਇਲਾਵਾ ਸੈਮੀਨਾਰ ਦੇ ਕੀ-ਨੋਟ ਸਪੀਕਰ ਡਾ. ਵਿਨੋਦ ਪ੍ਰੋਫ਼ੈਸਰ, ਸੀ ਐੱਸ ਆਈ ਆਰ-ਸੀ ਆਰ ਆਰ ਆਈ (ਨਵੀਂ ਦਿੱਲੀ) ਵੀ ਟੀਮ ਵਿੱਚ ਸ਼ਾਮਲ ਸਨ। ਸੈਮੀਨਾਰ ਵਿੱਚ ਡਾ. ਮਿਹਰ ਸਿੰਘ ਸਿੱਧੂ, ਡਾ. ਮਹਿੰਦਰ ਕੌਰ ਗਰੇਵਾਲ, ਡਾ. ਸੰਦੀਪ ਕਟਾਰੀਆ ਨੇ ਵੀ ਵਿਚਾਰਾਂ ਸਾਂਝੇ ਕੀਤੇ। ਕਾਲਜ ਟਰੱਸਟ ਦੇ ਪ੍ਰੀਤਮ ਸਿੰਘ ਜੌਹਲ, ਡਾ. ਜੀ ਐੱਸ  ਗਰੇਵਾਲ, ਜਰਨੈਲ ਸਿੰਘ ਢਿੱਲੋਂ, ਹਰਮੇਲ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਕਰਵਾਏ ਪੀ ਪੀ ਟੀ  ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਤੇ ਸਰਟੀਫਿਕੇਟ ਵੰਡੇ।

ਕੈਪਸ਼ਨ:::ਸਿੱਧਵਾਂ ਕਾਲਜ ’ਚ ਸਾਇੰਸ ਸੈਮੀਨਾਰ ਦੇ ਬੁਲਾਰਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

Advertisement

Advertisement
Advertisement
×