DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Internal Rivalry: ‘ਆਪ’ ਵਿਧਾਇਕਾਂ ਨੂੰ ਆਪਣੇ ਹੀ ਦੇਣਗੇ ਚੁਣੌਤੀ

ਹਰ ਹਲਕੇ ਵਿੱਚ ਵਿਧਾਇਕਾਂ ਦੇ ਨਜ਼ਦੀਕੀ ਹੀ ਕਰਨ ਲੱਗੇ ਟਿਕਟਾਂ ਦੀ ਦਾਅਵੇਦਾਰੀ

  • fb
  • twitter
  • whatsapp
  • whatsapp
featured-img featured-img
ਪ੍ਰਿੰਸ ਜੌਹਰ
Advertisement

ਲੁਧਿਆਣਾ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੂੰ ਕੋਈ ਹੋਰ ਨਹੀਂ ਬਲਕਿ ਪਾਰਟੀ ਦੇ ਸ਼ਰੀਕ ਹੀ ਟੱਕਰ ਦੇਣ ਲਈ ਤਿਆਰ ਹੋ ਰਹੇ ਹਨ। ਲੁਧਿਆਣਾ ਸ਼ਹਿਰ ਵਿੱਚ 6 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਹਲਕਿਆਂ ਵਿੱਚ ਮੌਜੂਦਾ ਵਿਧਾਇਕਾਂ ਸਾਹਮਣੇ ਉਨ੍ਹਾਂ ਦੇ ਨਜ਼ਦੀਕੀ ਵਾਲੰਟੀਅਰ ਜਾਂ ਫਿਰ ਹੋਰ ਸਿਆਸੀ ਆਗੂਆਂ ਨੇ ਪਾਰਟੀ ਕੋਲੋਂ ਟਿਕਟਾਂ ਦੀ ਮੰਗ ਕਰ ਦਿੱਤੀ ਹੈ। ਇਸ ਤੋਂ ਬਾਅਦ ਮੌਜੂਦਾ ਵਿਧਾਇਕਾਂ ਦੀ ਪ੍ਰੇਸ਼ਾਨੀ ਵੀ ਵਧ ਗਈ ਹੈ। ਸ਼ਹਿਰ ਦੇ ਹਲਕਾ ਦੱਖਣੀ ਵਿੱਚ ਸਭ ਤੋਂ ਵੱਧ ਦਾਅਵੇਦਾਰ ਹਨ, ਦੂਜੇ ਨੰਬਰ ’ਤੇ ਹਲਕਾ ਪੂਰਬੀ ਸ਼ਾਮਲ ਹੈ।

ਸ਼ਹਿਰ ਦੇ ਹਲਕਾ ਦੱਖਣੀ ਵਿੱਚ ਮੌਜੂਦਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਹਨ। ਇਸ ਹਲਕੇ ਵਿੱਚ ਇਸ ਸਮੇਂ ਸਭ ਤੋਂ ਵੱਧ ਦਾਅਵੇਦਾਰ ਸਾਹਮਣੇ ਆ ਰਹੇ ਹਨ। ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਪਾਰਟੀ ਇਸ ਹਲਕੇ ਵਿੱਚ ਕੁੱਝ ਬਦਲਾਅ ਕਰਨਾ ਚਾਹੁੰਦੀ ਹੈ, ਜਿਸ ਕਰ ਕੇ ਇਸ ਹਲਕੇ ਵਿੱਚ ਸਭ ਤੋਂ ਵੱਧ 5 ਦਾਅਵੇਦਾਰ ਹਨ। ਇਸ ਤੋਂ ਬਾਅਦ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਹਨ। ਇੱਥੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਮਹਿਲਾ ਕੌਂਸਲਰ ਸਣੇ ਦੋ ਵਾਲੰਟੀਅਰ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।

Advertisement

ਹਲਕਾ ਪੱਛਮੀ ਦੀ ਗੱਲ ਕਰੀਏ ਤਾਂ ਉਥੋਂ ਮੌਜੂਦਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਿਧਾਇਕ ਹਨ। ਇਸ ਹਲਕੇ ਤੋਂ ਵੀ ਟਿਕਟ ਦੇ ਦਾਅਵੇਦਾਰਾਂ ਦੀ ਲੰਬੀ ਲਿਸਟ ਹੈ। ਮੌਜੂਦਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ, ਤਣਵੀਰ ਧਾਲੀਵਾਲ, ਖੁਸ਼ਬੂ ਬਾਂਸਲ ਟਿਕਟ ਦੇ ਦਾਅਵੇਦਾਰਾਂ ਦੀ ਲਿਸਟ ਵਿੱਚ ਸ਼ਾਮਲ ਹਨ। ਹਲਕਾ ਆਤਮ ਨਗਰ ਦੀ ਗੱਲ ਕਰੀਏ ਤਾਂ ਇੱਥੋਂ ਵਿਧਾਇਕ ਕੁਲਵੰਤ ਸਿੱਧੂ ਹਨ। ਇਥੋਂ ਵੀ ਉਨ੍ਹਾਂ ਦੇ ਨਜ਼ਦੀਕੀ ਡਿਪਟੀ ਮੇਅਰ ਪ੍ਰਿੰਸ ਜੋਹਰ ਅਤੇ ਇੱਕ ਹੋਰ ਵਾਲੰਟੀਅਰ ਰਵਿੰਦਰਪਾਲ ਸਿੰਘ ਪਾਲੀ ਵੀ ਟਿਕਟ ਦੇ ਦਾਅਵੇਦਾਰ ਹਨ। ਇਸੇ ਤਰ੍ਹਾਂ ਹਲਕਾ ਉੱਤਰੀ ਅਤੇ ਹਲਕਾ ਕੇਂਦਰੀ ਵਿੱਚ ਵੀ ਦਾਅਵੇਦਾਰਾਂ ਦੀ ਕਤਾਰ ਹੈ, ਪਰ ਉਥੋਂ ਹਾਲੇ ਕਿਸੇ ਵੀ ਦਾਅਵੇਦਾਰ ਨੇ ਆਪਣੇ ਪੋਸਟਰ ਜਾਂ ਫਿਰ ਟਿਕਟ ਦਾ ਦਾਅਵੇਦਾਰੀ ਜਨਤਕ ਨਹੀਂ ਕੀਤੀ। ਬਾਕੀ ਥਾਵਾਂ ’ਤੇ ਤਾਂ ਅੰਦਰਖਾਤੇ ਟਿਕਟ ਦੇ ਦਾਅਵੇਦਾਰਾਂ ਨੇ ਆਪਣੀਆਂ ਮੀਟਿੰਗਾਂ ਤੇ ਕੰਮ ਸ਼ੁਰੂ ਕਰ ਦਿੱਤਾ ਹੈ।

Advertisement

Advertisement
×