ਕਾਂਗਰਸੀ ਲੀਡਰਾਂ ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਅਰੰਭ

ਕਾਂਗਰਸੀ ਲੀਡਰਾਂ ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਅਰੰਭ

ਜੋਗਿੰਦਰ ਸਿੰਘ ਓਬਰਾਏ/ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਜੂਨ

ਕੁਝ ਸਮਾਂ ਪਹਿਲਾ ਇਥੋਂ ਦੇ ਕਾਂਗਰਸੀ ਆਗੂ ਐਡਵੋਕੇਟ ਮੁਨੀਸ਼ ਖੰਨਾ ਅਤੇ ਰਣਬੀਰ ਸਿੰਘ ਮਾਨ (ਲਾਡੀ) 'ਤੇ ਹੋਏ ਜਾਨਲੇਵਾ ਹਮਲੇ ਸਬੰਧੀ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਏ.ਸੀ.ਪੀ.ਐਮ.ਐਸ ਬੇਦੀ ਖੰਨਾ ਪੁੱਜੇ ਅਤੇ ਘਟਨਾ ਸਥਾਨ ਦਾ ਦੌਰਾ ਕੀਤਾ, ਕੇਸ ਨਾਲ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ। ਜ਼ਿਕਰਯੋਗ ਹੈ ਕਿ ਐਡਵੋਕੇਟ ਮੁਨੀਸ਼ ਖੰਨਾ ਅਤੇ ਰਣਬੀਰ ਸਿੰਘ ਲਾਡੀ ਮਾਨ 'ਤੇ ਹੋਏ ਹਮਲੇ ਸਬੰਧੀ ਥਾਣਾ ਸਿਟੀ-2 ਵਿਚ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਅਮਿਤ ਤਿਵਾੜੀ ਅਤੇ ਹੋਰਨਾਂ ਖਿਲਾਫ਼ ਆਈਪੀਸੀ ਧਾਰਾ-307 ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਪੁਲੀਸ ਵੱਲੋਂ ਰਾਜਨੀਤਿਕ ਦਬਾਓ ਹੇਠਾਂ ਉਕਤ ਮਾਮਲੇ ਵਿਚ ਧਾਰਾ-307 ਨੂੰ ਹਟਾ ਕੇ 325 ਦਾ ਵਾਧਾ ਕੀਤਾ ਸੀ। ਖੰਨਾ ਪੁਲੀਸ ਵੱਲੋਂ ਉਕਤ ਘਟਨਾ ਦੌਰਾਨ ਵਰਤੀਆਂ ਤਲਵਾਰਾਂ, ਦਾਹ ਅਤੇ ਬੇਸਬਾਲ ਆਦਿ ਨਾਮਜਦ ਵਿਅਕਤੀਆਂ ਤੋਂ ਬਰਾਮਦ ਕੀਤੀਆਂ।

ਇਸ ਦੌਰਾਨ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨ ਵੱਲੋਂ ਰਾਜ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਗਏ ਸਨ। ਇਸ ਤੋਂ ਬਾਅਦ ਮੁਨੀਸ਼ ਖੰਨਾ ਅਤੇ ਲਾਡੀ ਮਾਨ ਨੇ ਗਲਤ ਮੈਡੀਕਲ ਰਿਪੋਰਟ ਤਿਆਰ ਕਰਨ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਮਾਮਲਾ ਡੀ.ਜੀ.ਪੀ ਦਿਨਕਰ ਗੁਪਤਾ ਦੇ ਧਿਆਨ ਵਿਚ ਲਿਆਂਦਾ ਸੀ। ਜਿਸ 'ਤੇ ਡੀਜੀਪੀ ਨੇ ਮਾਮਲੇ ਦੀ ਸਮੁੱਚੀ ਜਾਂਚ ਕਰਾਇਮ ਬ੍ਰਾਂਚ ਨੂੰ ਸੌਂਪ ਦਿੱਤੀ। ਇਸ ਸਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਮਾਮਲਾ ਵਿਚਾਰ ਅਧੀਨ ਹੈ ਜਿਸ ਦੀ ਅਗਲੀ ਸੁਣਵਾਈ ਜੁਲਾਈ ਮਹੀਨੇ ਵਿਚ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਏਸੀਪੀ. ਐਮ.ਐਸ ਬੇਦੀ ਨੇ ਕਿਹਾ ਕਿ ਬਿਨ•ਾਂ ਕਿਸੇ ਦਬਾਅ ਦੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ, ਪੂਰਾ ਮੈਡੀਕਲ ਰਿਕਾਰਡ ਘੋਖਿਆ ਜਾਵੇਗਾ ਅਤੇ ਦੋਸ਼ੀ ਕੋਈ ਵੀ ਹੋਣ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮਾਮਲੇ ਦੀ ਜਲਦੀ ਜਾਂਚ ਪੂਰੀ ਕਰਕੇ ਮਾਣਯੋਗ ਹਾਈਕੋਰਟ ਅਤੇ ਉਚ ਪੁਲੀਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।

ਇਸ ਮੌਕੇ ਮੁਨੀਸ਼ ਖੰਨਾ ਅਤੇ ਲਾਡੀ ਮਾਨ ਨੇ ਕਿਹਾ ਕਿ ਜੇਕਰ ਉਨ•ਾਂ 'ਤੇ ਹੋਏ ਹਮਲੇ ਦੀ ਨਿਰਪੱਖ ਜਾਂਚ ਨਾ ਹੋਈ ਤਾਂ ਉਹ ਮੁੜ ਹਾਈਕੋਰਟ ਦਾ ਦਜਵਾਜ਼ਾ ਖੜਕਾਉਣਗੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All