DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਦਸੇ ਵਿੱਚ ਜ਼ਖ਼ਮੀ

ਥਾਣਾ ਫੋਕਲ ਪੁਆਇੰਟ ਦੇ ਇਲਾਕੇ ਮੂੰਡੀਆਂ ਕਲਾਂ ਚੰਡੀਗੜ੍ਹ ਰੋਡ ਸਥਿਤ ਐਕਸਿਸ ਬੈਂਕ ਅੱਗੇ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪਰਵਿੰਦਰ ਕੌਰ ਵਾਸੀ ਗੁਰੂ ਅਰਜਨ ਦੇਵ ਨਗਰ ਸਮਰਾਲਾ ਚੌਕ ਨੇ ਦੱਸਿਆ ਕਿ ਉਸਦਾ ਭਰਾ ਸੁਖਵਿੰਦਰ ਸਿੰਘ...

  • fb
  • twitter
  • whatsapp
  • whatsapp
Advertisement

ਥਾਣਾ ਫੋਕਲ ਪੁਆਇੰਟ ਦੇ ਇਲਾਕੇ ਮੂੰਡੀਆਂ ਕਲਾਂ ਚੰਡੀਗੜ੍ਹ ਰੋਡ ਸਥਿਤ ਐਕਸਿਸ ਬੈਂਕ ਅੱਗੇ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪਰਵਿੰਦਰ ਕੌਰ ਵਾਸੀ ਗੁਰੂ ਅਰਜਨ ਦੇਵ ਨਗਰ ਸਮਰਾਲਾ ਚੌਕ ਨੇ ਦੱਸਿਆ ਕਿ ਉਸਦਾ ਭਰਾ ਸੁਖਵਿੰਦਰ ਸਿੰਘ ਉਰਫ਼ ਵਿਜੈ (31 ਸਾਲ) ਉਸ ਨਾਲ ਹੀ ਡੀ ਕੇ ਨਿਊਟ੍ਰੀਸ਼ੀਅਨ ਸੈਂਟਰ ਸੁੰਦਰ ਨਗਰ ਚੌਕ ਜੋਧੇਵਾਲ ਬਸਤੀ ਵਿੱਚ ਕੰਮ ਕਰਦਾ ਹੈ। ਉਹ ਆਪਣੇ ਮੋਟਰਸਾਈਕਲ ’ਤੇ ਨਾਨਕੇ ਪਿੰਡ ਕੂੰਮਕਲਾਂ ਤੋਂ ਘਰ ਪਰਤ ਰਿਹਾ ਸੀ। ਐਕਸਿਸ ਬੈਂਕ ਸਾਹਮਣੇ ਮੂੰਡੀਆਂ ਕਲਾਂ ਚੰਡੀਗੜ੍ਹ ਰੋਡ ’ਤੇ ਪਿੱਛਿਓਂ ਆ ਰਹੀ ਸਵਿਫਟ ਕਾਰ ਨੇ ਉਸਨੂੰ ਟੱਕਰ ਮਾਰੀ ਦਿੱਤੀ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਹੈ। ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

Advertisement
Advertisement
×