DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Industries Oppose 5-Hour Night Power Cuts: ਪੰਜ ਘੰਟੇ ਦੇ ਬਿਜਲੀ ਕੱਟਾਂ ਦੇ ਫ਼ੈਸਲੇ ਤੋਂ ਸਨਅਤਕਾਰ ਖ਼ਫ਼ਾ

ਸਪਲਾਈ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਚੀਫ਼ ਇੰਜਨੀਅਰ ਨੂੰ ਮੰਗ ਪੱਤਰ ਦਿੱਤਾ

  • fb
  • twitter
  • whatsapp
  • whatsapp
featured-img featured-img
ਪਾਰਵਕੌਮ ਦੇ ਚੀਫ਼ ਇੰਜਨੀਅਰ ਨੂੰ ਮੰਗ ਪੱਤਰ ਦਿੰਦੇ ਹੋਏ ਸਨਅਤਕਾਰ।
Advertisement

ਪੰਜਾਬ ਦੇ ਸਨਅਤੀ ਖੇਤਰਾਂ ਵਿੱਚ ਕੈਟਾਗਰੀ- 2 ਅਤੇ ਕੈਟਾਗਰੀ- 3 ਸਨਅਤੀ ਫੀਡਰਾਂ ਦੀ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬਿਜਲੀ ਸਪਲਾਈ ਬੰਦ ਕਰਨ ਦੇ ਫ਼ੈਸਲੇ ਦਾ ਸਨਅਤਾਂ ਨੇ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ’ (ਫੀਕੋ) ਨੇ ਇਸ ਨੂੰ ਉਦਯੋਗਾਂ ਲਈ ਗੰਭੀਰ ਸਮੱਸਿਆ ਦੱਸਦਿਆਂ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਸਨਅਤਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਾਤ ਦਾ ਬਿਜਲੀ ਬਲੈਕਆਊਟ ਬੰਦ ਨਾ ਕੀਤਾ ਗਿਆ ਤਾਂ ਸੰਗਠਨ ਪਾਵਰਕੌਮ ਖ਼ਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ।

ਫਿਕੋ ਦੇ ਚੇਅਰਮੈਨ ਕੇ ਕੇ ਸੇਠ ਦੀ ਅਗਵਾਈ ਹੇਠ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਸਾਈਕਲ ਡਿਵੀਜ਼ਨ ਦੇ ਹੈੱਡ ਹਰਪਾਲ ਸਿੰਘ ਭੰਬਰ ਸਣੇ ਸਨਅਤਕਾਰਾਂ ਦਾ ਵਫ਼ਦ ਨੇ ਪਾਵਰਕੌਮ ਦੇ ਸੈਂਟਰਲ ਜ਼ੋਨ ਦੇ ਚੀਫ਼ ਇੰਜਨੀਅਰ ਐੱਸ. ਜਗਦੇਵ ਸਿੰਘ ਹੰਸ ਨਾਲ ਮੁਲਾਕਾਤ ਕੀਤੀ ਅਤੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਮੰਗ ਪੱਤਰ ਸੌਂਪਿਆ।

Advertisement

ਇਸ ਮੌਕੇ ਜਥੇਬੰਦੀਆਂ ਦੇ ਮੈਂਬਰਾਂ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ, ਮਿਲਰ ਗੰਜ, ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਮੁਹਾਲੀ ਦੇ ਉਦਯੋਗਿਕ ਖੇਤਰਾਂ ਵਿੱਚ ਕੈਟਾਗਿਰੀ- 2 ਅਤੇ 3 ਫੀਡਰਾਂ ਦੀ ਬਿਜਲੀ ਸ਼ਾਮ 7 ਤੋਂ ਰਾਤ 12 ਵਜੇ ਤੱਕ ਬੰਦ ਕੀਤੀ ਜਾ ਰਹੀ ਹੈ।

Advertisement

ਸੁਰੱਖਿਆ ਨੂੰ ਖ਼ਤਰੇ ਦਾ ਹਵਾਲਾ ਦਿੱਤਾ

ਚੇਅਰਮੈਨ ਕੇ ਕੇ ਸੇਠ ਅਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਰਾਤ ਵੇਲੇ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਬੰਦ ਹੋਣ ਨਾਲ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ। ਉਨ੍ਹਾਂ ਮੁਤਾਬਕ ਰੋਜ਼ਾਨਾ ਹੋਣ ਵਾਲੇ ਬਲੈਕਆਊਟ ਦੌਰਾਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਦਾ ਖ਼ਤਰਾ ਵਧੇਗਾ, ਕਰਮਚਾਰੀਆਂ ਅਤੇ ਮਹਿੰਗੀ ਮਸ਼ੀਨਰੀ ਦੀ ਸੁਰੱਖਿਆ ਵੀ ਪ੍ਰਭਾਵਿਤ ਹੋਵੇਗੀ।

ਰਾਤ ਦੀ ਸ਼ਿਫ਼ਟ ਪ੍ਰਭਾਵਿਤ, ਉਤਪਾਦਨ ’ਤੇ ਪਵੇਗਾ ਅਸਰ

ਫਿਕੋ ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ਕਾਰਖਾਨੇ ਨਿਰਧਾਰਤ ਆਰਡਰਾਂ ਦੀ ਪੂਰਤੀ ਲਈ ਰਾਤ ਦੀ ਸ਼ਿਫ਼ਟ ਵਿੱਚ ਵੀ ਕੰਮ ਕਰਦੇ ਹਨ। ਅਚਾਨਕ ਬਿਜਲੀ ਬੰਦ ਹੋਣ ਨਾਲ ਉਤਪਾਦਨ ਪ੍ਰਕਿਰਿਆ ਠੱਪ ਹੋ ਸਕਦੀ ਹੈ, ਜਿਸ ਨਾਲ ਲਾਗਤ ਵਧੇਗੀ ਅਤੇ ਸਮੇਂ ਸਿਰ ਡਿਲੀਵਰੀ ਨਾ ਹੋਣ ਦਾ ਖ਼ਤਰਾ ਬਣਿਆ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਰਾਤ ਦੇ ਬਿਜਲੀ ਕੱਟਾਂ ਦੇ ਫ਼ੈਸਲੇ ਦੀ ਤੁਰੰਤ ਸਮੀਖਿਆ ਕਰ ਕੇ ਇਸ ਨੂੰ ਵਾਪਸ ਲਿਆ ਜਾਵੇ। ਸਨਅਤਕਾਰਾਂ ਨੇ ਸੁਝਾਅ ਦਿੱਤਾ ਕਿ ਜੇਕਰ ਬਿਜਲੀ ਦੀ ਗੰਭੀਰ ਘਾਟ ਹੈ ਤਾਂ ਪਾਵਰਕੌਮ ਦਿਨ ਦੇ ਸਮੇਂ ਕੱਟਾਂ ’ਤੇ ਵਿਚਾਰ ਕਰ ਸਕਦਾ ਹੈ, ਪਰ ਰੋਜ਼ਾਨਾ ਪੰਜ ਘੰਟੇ ਦਾ ਰਾਤ ਦਾ ਬਲੈਕਆਊਟ ਉਦਯੋਗਾਂ ਨੂੰ ਪ੍ਰਵਾਨ ਨਹੀਂ ਹੈ।

Advertisement
×