ਸਨਅਤਕਾਰ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਲੁੱਟਿਆ

ਸਨਅਤਕਾਰ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਲੁੱਟਿਆ

ਚੋਰੀ ਮਗਰੋਂ ਘਰ ਦੇ ਮੈਂਬਰਾਂ ਤੋਂ ਜਾਣਕਾਰੀ ਹਾਸਲ ਕਰਦੀ ਹੋਈ ਪੁਲੀਸ

ਗਗਨਦੀਪ ਅਰੋੜਾ
ਲੁਧਿਆਣਾ, 19 ਜਨਵਰੀ

ਥਾਣਾ ਸਰਾਭਾ ਨਗਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਸਨਅਤੀ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ’ਚ ਇੱਕ ਘਰੇਲੂ ਨੌਕਰ ਮਾਲਕ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਲੱਖਾਂ ਦੀ ਨਗਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਕਰੀਬ 20 ਲੱਖ ਦੇ ਕਰੀਬ ਦੇ ਗਹਿਣੇ ਤੇ ਸਾਮਾਨ ਗਾਇਬ ਹੈ। ਇਨ੍ਹਾਂ ਵਿੱਚ ਇੱਕ ਲੱਖ ਦੀ ਨਕਦੀ ਵੀ ਸ਼ਾਮਲ ਹੈ। ਨੌਕਰ ਨੇ ਸਾਥੀਆਂ ਨਾਲ ਮਿਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੇਰ ਰਾਤ 12 ਵਜੇ ਤੋਂ ਬਾਅਦ ਮੁਲਜ਼ਮ ਨੌਕਰ ਨੇ ਆਪਣੇ ਸਾਥੀਆਂ ਨੂੰ ਘਰ ਦੇ ਅੰਦਰ ਦਾਖਲ ਕਰਵਾਇਆ ਤੇ ਕਰੀਬ ਡੇਢ ਘੰਟੇ ’ਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਸਵੇਰੇ ਘਰ ਮਾਲਕ ਕ੍ਰਿਸ਼ਨ ਕੁਮਾਰ ਨੀਟੂ ਬਜਾਜ ਨੂੰ ਹੋਸ਼ ਆਇਆ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।

ਨੌਕਰ ਦੀ ਫਾਈਲ ਫੋਟੋ।

ਸੂਚਨਾ ਮਿਲਦੇ ਹੀ ਪੁਲੀਸ ਦੇ ਉਚ ਅਧਿਕਾਰੀ, ਫੋਰੈਂਸਿੰਕ ਟੀਮ ਤੇ ਥਾਣਾ ਸਰਾਭਾ ਨਗਰ ਦੇ ਐੱਸਐੱਚਓ ਸਬ ਇੰਸਪੈਕਟਰ ਜਸਕਮਲ ਸਿੰਘ ਵੀ ਉੱਥੋ ਪੁੱਜ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕ੍ਰਿਸ਼ਨ ਕੁਮਾਰ ਨੀਟੂ ਬਜਾਜ ਦੇ ਵੱਖ-ਵੱਖ ਥਾਂਵਾਂ ’ਤੇ ਕੈਫ਼ੇ ਹਨ। ਉਨ੍ਹਾਂ ਕਰੀਬ ਡੇਢ ਮਹੀਨਾ ਪਹਿਲਾਂ ਘਰੇਲੂ ਕੰਮਕਾਜ ਦੇ ਲਈ ਨੌਕਰ ਰੱਖਿਆ ਸੀ। ਬਠਿੰਡਾ ’ਚ ਉਨ੍ਹਾਂ ਦੇ ਰਿਸ਼ਤੇਦਾਰ ਦੀ ਮੌਤ ਹੋਣ ਕਾਰਨ ਪਰਿਵਾਰ ਦੇ ਬਾਕੀ ਜੀਅ ਉਥੇ ਚਲੇ ਗੲੇ ਤਾਂ ਪਿੱਛੋਂ ਨੀਟੂ ਬਜਾਜ ਘਰ ਵਿੱਚ ਇਕੱਲਾ ਸੀ। ਉਨ੍ਹਾਂ ਦੇ ਨਾਲ ਘਰੇਲੂ ਨੌਕਰ ਸੀ। ਮੰਗਲਵਾਰ ਦੀ ਰਾਤ ਨੂੰ ਨੀਟੂ ਬਜਾਜ ਦੇ ਘਰ ਉਸ ਦਾ ਭਰਾ ਡਾ. ਗੌਰਵ ਸਚਦੇਵਾ ਆ ਗਿਆ ਅਤੇ ਦੋਹਾਂ ਭਰਾਵਾਂ ਨੇ ਇਕੱਠੇ ਖਾਣਾ ਖਾਧਾ। ਘਰੇਲੂ ਨੌਕਰ ਮਾਨ ਸਿੰਘ ਨੇ ਹੀ ਖਾਣਾ ਬਣਾਇਆ ਸੀ। ਰਾਤ ਕਰੀਬ 12 ਵਜੇ ਉਨ੍ਹਾਂ ਦੇ ਭਰਾ ਡਾ. ਗੌਰਵ ਸੱਚਦੇਵਾ ਖਾਣਾ ਖਾਣ ਤੋਂ ਬਾਅਦ ਵਾਪਸ ਘਰ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਨੌਕਰ ਨੇ ਨੀਟੂ ਬਜਾਜ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾ ਦਿੱਤਾ। ਇਸ ਨਾਲ ਉਹ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਮੁਲਜ਼ਮ ਕਰੀਬ ਸਾਢੇ 12 ਵਜੇ ਆਪਣੇ ਇੱਕ ਸਾਥੀ ਨਾਲ ਅੰਦਰ ਆਇਆ ਤੇ ਉਸ ਤੋਂ ਬਾਅਦ ਉਸ ਦੇ 2 ਸਾਥੀ ਇੱਕ ਵਜੇ ਦੇ ਕਰੀਬ ਆਏ। ਡੇਢ ਵਜੇ ਦੇ ਕਰੀਬ ਮੁਲਜ਼ਮ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਸਵੇਰੇ ਜਦੋਂ ਨੀਟੂ ਨੂੰ ਹੋਸ਼ ਆਇਆ ਤਾਂ ਉਸ ਦਾ ਸਿਰ ਦਰਦ ਕਰ ਰਿਹਾ ਸੀ। ਸਾਮਾਨ ਖਿਲਰਿਆ ਦੇਖ ਉਸ ਨੇ ਇਸ ਦੀ ਜਾਣਕਾਰੀ ਆਪਣੇ ਭਰਾ ਨੂੰ ਦਿੱਤੀ। ਥਾਣਾ ਸਰਾਭਾ ਨਗਰ ਦੇ ਐੱਸਐੱਚਓ ਸਬ ਇੰਸਪੈਕਟਰ ਜਸਕਮਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ਼ ’ਚ ਮੁਲਜ਼ਮ ਦਿਖੇ ਹਨ। ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮੁਲਜ਼ਮ ਦੇ ਬਾਰੇ ’ਚ ਜਾਣਕਾਰੀ ਮਿਲ ਗਈ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

ਕੇਸ ਦਰਜ ਕਰਕੇ ਜਾਂਚ ਸ਼ੁਰੂ: ਏਸੀਪੀ

ਲੁਧਿਆਣਾ: ਏਸੀਪੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ਼ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All