DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਨਅਤੀ ਸ਼ਹਿਰ ਸਭ ਤੋਂ ਵੱਧ ਠੰਢਾ ਰਿਹਾ

ਦਿਨ ਦਾ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ; ਠੰਢ ਜਾਰੀ ਰਹਿਣ ਦੀ ਪੇਸ਼ੀਨਗੋਈ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਕੌਮੀ ਸਕੂਲ ਖੇਡਾਂ ਦੌਰਾਨ ਠੰਢ ਤੋਂ ਰਾਹਤ ਪਾਉਣ ਲਈ ਧੂਣੀ ਸੇਕਦੇ ਹੋਏ ਖਿਡਾਰੀ। -ਫੋਟੋ: ਅਸ਼ਵਨੀ ਧੀਮਾਨ
Advertisement

ਲੁਧਿਆਣਵੀਆਂ ਨੂੰ ਆਗਾਮੀ ਦਿਨਾਂ ’ਚ ਕੜਾਕੇ ਠੰਢ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਅੱਜ ਲੁਧਿਆਣਾ ਵਿੱਚ ਇਨ੍ਹਾਂ ਸਰਦੀਆਂ ਦਾ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਹੈ। ਸ਼ਹਿਰ ਵਿਚ ਤਾਪਮਾਨ ਕੱਲ੍ਹ ਨਾਲੋਂ ਹੋਰ ਘੱਟ ਗਿਆ ਹੈ। ਦੂਜੇ ਪਾਸੇ ਠੰਢ ਕਾਰਨ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ 13 ਜਨਵਰੀ ਤੱਕ ਵਧਾ ਦਿੱਤੀਆਂ ਹਨ।

ਸਨਅਤੀ ਇਕਾਈਆਂ ਵੱਧ ਹੋਣ ਕਰਕੇ ਗਰਮੀਆਂ ਅਤੇ ਸਰਦੀਆਂ ਵਿੱਚ ਲੁਧਿਆਣਾ ਹੋਰਨਾਂ ਜ਼ਿਲ੍ਹਿਆਂ ਨਾਲੋਂ ਹਮੇਸ਼ਾ ਗਰਮ ਰਹਿੰਦਾ ਸੀ ਪਰ ਇਸ ਵਾਰ ਇੱਥੇ ਠੰਢ ਵੀ ਹੋਰਨਾਂ ਜ਼ਿਲ੍ਹਿਆਂ ਤੋਂ ਵੱਧ ਹੋ ਗਈ ਹੈ। ਪਿਛਲੇ ਕਈ ਦਿਨਾਂ ਤੋਂ ਇੱਥੇ ਠੰਢ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਸਾਰਾ ਦਿਨ ਸੰਘਣੀ ਧੁੰਦ ਦੀ ਚਾਦਰ ਛਾਈ ਰਹੀ ਅਤੇ ਸੀਤ ਠੰਢੀ ਹਵਾ ਚੱਲਦੀ ਰਹੀ। ਸੀਤ ਲਹਿਰ ਨੇ ਸਾਰਾ ਦਿਨ ਲੁਧਿਆਣਵੀਆਂ ਨੂੰ ਕੰਬਣੀ ਛੇੜੀ ਰੱਖੀ। ਪੀ ਏ ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਨ੍ਹਾਂ ਸਰਦੀਆਂ ਵਿੱਚ ਅੱਜ ਦਾ ਦਿਨ ਸਭ ਤੋਂ ਠੰਢਾ ਰਿਹਾ ਹੈ। ਅੱਜ ਦਿਨ ਸਮੇਂ ਦਾ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਤ ਦਾ ਤਾਪਮਾਨ ਵੀ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਡਾ. ਕਿੰਗਰਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਵੀ ਮੌਸਮ ਇਸੇ ਤਰ੍ਹਾਂ ਦਾ ਰਹਿਣ ਵਾਲਾ ਹੈ ਜਿਸ ਕਰਕੇ ਲੁਧਿਆਣਾ ਅਤੇ ਆਸ ਪਾਸ ਦੇ ਲੋਕਾਂ ਨੂੰ ਠੰਢ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਦਿਨੇ ਸੂਰਜ ਨਾ ਨਿਕਲਣ ਕਰਕੇ ਲੋਕ ਸੜਕਾਂ ਦੇ ਕਿਨਾਰਿਆਂ ਅਤੇ ਘਰਾਂ ਦੇ ਬਾਹਰ ਧੂਣੀਆਂ ਲਾ ਕੇ ਅੱਗ ਸੇਕਦੇ ਰਹੇ। ਡਿਪਟੀ ਡੀ ਈ ਓ ਪ੍ਰਾਇਮਰੀ ਮਨੋਜ ਕੁਮਾਰ ਨੇ ਦੱਸਿਆ ਕਿ ਪਹਿਲਾਂ 8 ਜਨਵਰੀ ਨੂੰ ਸਕੂਲ ਲੱਗਣੇ ਸਨ ਪਰ ਹੁਣ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਸਕੂਲ 14 ਜਨਵਰੀ ਨੂੰ ਖੁੱਲ੍ਹਣਗੇ।

Advertisement

Advertisement
Advertisement
×