ਗੌਰਮਿੰਟ ਸਕੂਲ ਦੇ ਹਾਈਟੈੱਕ ਹਾਲ ਦਾ ਉਦਘਾਟਨ

ਗੌਰਮਿੰਟ ਸਕੂਲ ਦੇ ਹਾਈਟੈੱਕ ਹਾਲ ਦਾ ਉਦਘਾਟਨ

ਹਾਈਟੈੱਕ ਹਾਲ ਦਾ ਉਦਘਾਟਨ ਕਰਦੇ ਹੋਏ ਸਮਸ਼ੇਰ ਸਿੰਘ ਦੂਲੋਂ। -ਫੋਟੋ: ਓਬਰਾਏ

ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਅਗਸਤ

ਇਥੋਂ ਦੇ ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ 12 ਲੱਖ ਦੀ ਲਾਗਤ ਨਾਲ 100 ਸੀਟਾਂ ਵਾਲੇ ਹਾਈਟੈੱਕ ਹਾਲ ਦਾ ਨਵੀਨੀਕਰਨ ਤੇ ਤਕਨੀਕੀਕਰਨ ਕੀਤਾ ਗਿਆ। ਜਿਸ ਦਾ ਉਦਘਾਟਨ ਅੱਜ ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੂਲੋਂ ਨੇ ਕਰਦਿਆਂ ਕਿਹਾ ਕਿ ਅਧਿਆਪਕ ਨੇਸ਼ਨ ਬਿਲਡਰ ਹੈ, ਇਸ ਲਈ ਹਰ ਅਧਿਆਪਕ ਦਾ ਸਨਮਾਨ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਐਜੂਕੇਸ਼ਨ ਸਿਸਟਮ ਚੱਲ ਰਿਹਾ ਹੈ। ਸ੍ਰੀ ਦੂਲੋਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਕਿ ਸੂਬੇ ਅੰਦਰ ਸਿੱਖਿਆ ਸੰਸਥਾਵਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ। ਇਸ ਮੌਕੇ ਪ੍ਰਿੰਸੀਪਲ ਸਤੀਸ਼ ਕੁਮਾਰ ਦੂਆ ਨੇ ਜਿੱਥੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉੱਥੇ ਨਾਲ ਹੀ ਮਾਣਯੋਗ ਦੂਲੋ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਵਿਚ ਮੰਗ ਕੀਤੀ ਕਿ ਸਕੂਲ ਵਿੱਚ ਖੇਡ ਸਟੇਡੀਅਮ ਦੀ ਵੱਡੀ ਘਾਟ ਹੈ, ਇਸ ਤੋਂ ਇਲਾਵਾ ਸਕੂਲ 70 ਸਾਲ ਪੁਰਾਣਾ ਹੋ ਜਾਣ ਕਾਰਨ ਸਕੂਲ ਦੀਆਂ ਛੱਤਾਂ ਦੀ ਮੁਰੰਮਤ ਕੀਤੇ ਜਾਣ ਦੀ ਜ਼ਰੂਰਤ ਹੈ ਆਦਿ। ਇਸ ਮੌਕੇ ਪ੍ਰਦੀਪ ਮੌਦਗਿੱਲ, ਹੰਸਰਾਜ ਕੌਸ਼ਲ, ਪਾਰਸ ਸ਼ਰਮਾ, ਬਲਬੀਰ ਸਿੰਘ, ਲੈਕਚਰਾਰ ਅਜੀਤ ਸਿੰਘ ਖੰਨਾ, ਹਰਜੀਤ ਕੌਰ, ਜਸਪ੍ਰੀਤ ਕੌਰ, ਐਡਵੋਕੇਟ ਰਾਜੀਵ ਰਾਏ ਮਹਿਤਾ, ਚਰਨਜੀਤ ਪਨੇਸਰ, ਤੇਜਾ ਸਿੰਘ ਔਜਲਾ, ਜੰਗ ਸਿੰਘ ਖੰਨਾ, ਕ੍ਰਿਸ਼ਨ ਕੁਮਾਰ ਗਰਗ, ਕੇਸਰ ਸਿੰਘ ਗਿੱਲ, ਰਾਜ ਕੁਮਾਰ ਵਿਗ, ਜਸਵਿੰਦਰ ਕੁਮਾਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All