ਦਸਵੀਂ ਦੇ ਨਤੀਜਿਆਂ ’ਚ ਕੁੜੀਆਂ ਨੇ ਮਾਰੀ ਬਾਜ਼ੀ

ਦਸਵੀਂ ਦੇ ਨਤੀਜਿਆਂ ’ਚ ਕੁੜੀਆਂ ਨੇ ਮਾਰੀ ਬਾਜ਼ੀ

ਦਸਵੀਂ ਜਮਾਤ ਦਾ ਨਤੀਜਾ ਆੳੁਣ ਮਗਰੋਂ ਲੁਧਿਆਣਾ ਵਿੱਚ ਬੁੱਧਵਾਰ ਨੂੰ ਖੁਸ਼ੀ ਮਨਾਉਂਦੀਆਂ ਹੋੲੀਆਂ ਵਿਦਿਆਰਥਣਾਂ। -ਫੋਟੋਆਂ: ਅਸ਼ਵਨੀ ਧੀਮਾਨ

ਸਤਵਿੰਦਰ ਬਸਰਾ
ਲੁਧਿਆਣਾ, 15 ਜੁਲਾਈ

ਸੇਕਰਡ ਹਾਰਟ ਸਕੂਲ ਦੀ ਵਿਦਿਆਰਥਣ ਅਨਹਦ ਗਿੱਲ ਆਪਣੇ ਪਰਿਵਾਰਕ ਮੈਂਬਰਾਂ ਨਾਲ।

ਸੀਬੀਐਸਈ ਬੋਰਡ ਨੇ ਅੱਜ ਦੁਪਹਿਰ ਬਾਅਦ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿੱਚ ਸ਼ਹਿਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕੀਤੇ। ਮੋਹਿਤ ਰਾਘਵ, ਅਨਹੱਦ ਗਿੱਲ, ਮਾਨਸੀ ਮਹਿੰਦਰੂ, ਖੰਖੁਰੀ ਅਤੇ ਅਨੁਸ਼ਕਾ ਝਾਅ ਨੇ 98 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ। ਕਰੋਨਾਵਾਇਰਸ ਕਰਕੇ ਕਈ ਸੂਬਿਆਂ ਵਿੱਚ 10ਵੀਂ ਜਮਾਤ ਦੇ ਕਈ ਪੇਪਰ ਹੋਣੋਂ ਰਹਿ ਗਏ ਸਨ। ਇਸ ਕਰਕੇ ਇਹ ਪੇਪਰ ਲੈਣ ਲਈ ਕਈ ਵਾਰ ਤਰੀਕਾਂ ਦਾ ਐਲਾਨ ਵੀ ਹੋਇਆ ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਹ ਤਾਰੀਖ਼ਾਂ ਅੱਗੇ ਪੈਂਦੀਆਂ ਗਈਆਂ ਅਤੇ ਅਖੀਰ ਅੱਜ ਸੀਬੀਐਸਈ ਬੋਰਡ ਵੱਲੋਂ ਇੰਨਟਰਨਲ

ਪੰਖੁੜੀ ਡਾਵਰ ਆਪਣੇ ਸਕੇ ਸਬੰਧੀਆਂ ਨਾਲ।

ਪ੍ਰੀਖਿਆਵਾਂ ਦੇ ਅਧਾਰ ’ਤੇ ਨਤੀਜਾ ਐਲਾਨ ਦਿੱਤਾ ਗਿਆ। ਬੁੱਧਵਾਰ ਜਿਉਂ ਹੀ ਦੁਪਹਿਰ ਬਾਅਦ ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕੀਤਾ ਤਾਂ ਸਬੰਧਤ ਸਾਈਟਾਂ ਜਾਮ ਹੋ ਗਈਆਂ। ਇਸ ਕਰਕੇ ਕਈ ਵਿਦਿਆਰਥੀਆਂ ਨੂੰ ਨਤੀਜੇ ਜਾਨਣ ਲਈ ਲੰਮੀ ਉਡੀਕ ਕਰਨੀ ਪਈ। ਐਲਾਨੇ ਨਤੀਜੇ ਵਿੱਚ ਸ਼ਹਿਰ ਦੇ ਅੱਧੀ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ 98 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ। ਸੈਕਰਡ ਹਾਰਟ ਸਕੂਲ ਸਰਾਭਾ ਨਗਰ ਦੀ ਵਿਦਿਆਰਥਣ ਅਨਹਦ ਗਿੱਲ ਨੇ 98.6, ਮਾਨਸਾ ਮਹਿੰਦਰੂ ਨੇ 98.4 ਅਤੇ ਪੰਖੁੜੀ ਡਾਵਰ ਨੇ 98.2 ਅੰਕਾਂ ਨਾਲ ਸਕੂਲ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ। ਸਪਰਿੰਗ ਡੇਲ ਸਕੂਲ ਦੀ ਪ੍ਰਬੰਧਕੀ ਡਾਇਰੈਕਟਰ ਅਵੀਨਾਸ਼ ਕੌਰ ਵਾਲੀਆ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਲੋਕ ਤ੍ਰਿਪਾਠੀ ਨੇ 95.8, ਅਯੂਸ਼ ਵਰਮਾ ਨੇ 95.6 ਅਤੇ ਜਿਯਾ ਨੇ 93.8 ਫ਼ੀਸਦ ਅੰਕਾਂ ਨਾਲ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਡੀਏਵੀ ਪਬਲਿਕ ਸਕੂਲ, ਬੀਆਰਐੱਸ ਨਗਰ ਦੀ ਆਸ਼ੀਨੀ ਭੱਟ ਨੇ 97.6, ਇਸ਼ਿਤਾ ਬੇਦੀ ਨੇ 96.6 ਅਤੇ ਸੋਮੇਲ ਗੁਪਤਾ ਨੇ 96.4 ਫ਼ੀਸਦ ਅੰਕ, ਦਿੱਲੀ ਪਬਲਿਕ ਸਕੂਲ ਦੇ ਕਨਵ ਜੈਨ ਨੇ 98 ਫ਼ੀਸਦ, ਸਾਰਥਕ ਗੁਪਤਾ ਨੇ 96.8 ਅਤੇ ਇਸ਼ਲੀਨ ਕੌਰ ਖੁਰਾਣਾ ਨੇ 96.6 ਫ਼ੀਸਦ, ਬੀਸੀਐਮ ਦੁੱਗਰੀ ਰੋਡ ਦੇ ਮੋਹਿਤ ਰਾਘਵ ਨੇ 98.8 ਫ਼ੀਸਦ, ਧੀਰਘਾ ਗੁਪਤਾ ਨੇ 97.6 ਅਤੇ ਬਿਕਰਮਜੀਤ ਸਿੰਘ ਨੇ 96.8 ਫੀਸਦ ਅੰਕ ਪ੍ਰਾਪਤ ਕੀਤੇ। ਐੱਮਜੀਐੱਮ ਦੇ ਹਰਸਿਮਰਨ ਸਿੰਘ ਨੇ 96 ਫ਼ੀਸਦ, ਪਲਕ ਸਿੰਗਲਾ ਨੇ 92 ਫ਼ੀਸਦ ਅਤੇ ਬਵਲੀਨ ਕੌਰ ਨੇ 91, ਡੀਸੀਐਮ ਪ੍ਰੈਜੀਡੈਂਸੀ ਦੀ ਅਨੁਸ਼ਕਾ ਝਾਅ ਨੇ 98.2, ਵਿਸ਼ਵ ਕਾਲੜਾ ਨੇ 96.4 ਅਤੇ ਯਸ਼ਿਕ ਬਾਂਸਲ ਨੇ 96, ਰਿਯਾਨ ਇੰਟਰਨੈਸ਼ਨਲ ਸਕੂਲ ਜਮਾਲਪੁਰ ਦੀ ਰਾਧਿਕਾ ਗੁਪਤਾ ਨੇ 98, ਗੁਰਸਿਮਰਨ ਕੌਰ ਅਤੇ ਪ੍ਰਭਜੋਤ ਕੌਰ ਨੇ 97.2, ਜਦਕਿ ਅੰਸ਼ਿਕਾ ਚੌਧਰੀ ਨੇ 97, ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਦੀ ਗੁਰਲੀਨ ਕੌਰ ਤੂਰ ਨੇ 96, ਪਰਨੀਤ ਕੌਰ ਨੇ 95.8 ਜਦਕਿ ਅਵਲਰੂਪ ਕੌਰ ਨੇ 95.4 ਫ਼ੀਸਦ ਅੰਕ, ਸੈਕਰਡ ਹਾਰਟ ਸਕੂਲ ਬੀਆਰਐੱਸ ਨਗਰ ਦੀ ਅਨਿਸ਼ਕਾ ਮੱਕੜ ਨੇ 96.8, ਵਿਸ਼ਵਾਸ਼ ਭੱਲਾ ਨੇ 96.6 ਅਤੇ ਜਸਮੀਨ ਕੌਰ ਬੇਦੀ ਨੇ 96.4 ਫ਼ੀਸਦ, ਡੀਏਵੀ ਸਕੂਲ ਪੱਖੋਵਾਲ ਦੇ ਵਿਦਿਆਰਥੀ ਯਰਿਸ਼ੀ ਵਰਮਾ ਨੇ 97.2, ਪਰਵ ਨੇ 96.6 ਅਤੇ ਤਨਿਸ਼ਾ ਗੁਪਤਾ ਨੇ 96.2 ਫ਼ੀਸਦ, ਬੀਵੀਐੱਮ ਦੀ ਵਿਦਿਆਰਥਣ ਸੁਕ੍ਰਿਤੀ ਜੈਨ ਨੇ 97 ਫ਼ੀਸਦ, ਹਰਸ਼ਿਤ ਮੌਰੀਆ ਨੇ 95.4 ਫ਼ੀਸਦ ਅਤੇ ਸਜਾਲ ਕੁਮਾਰ ਨੇ 94.6 ਫ਼ੀਸਦ, ਗੁੱਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਦੀ ਵਿਦਿਆਰਥਣ ਗੁਰਨੂਰ ਕੌਰ ਨੇ 94, ਗੁਰਲੀਨ ਕੌਰ ਨੇ 91.8 ਅਤੇ ਪ੍ਰਨੀਤ ਕੌਰ ਨੇ 91.8 ਫ਼ੀਸਦ, ਬੀਸੀਐੱਮ ਆਰੀਆ ਮਾਡਲ ਦੇ ਗੁਰਬੀਰ ਸਿੰਘ ਨੇ 97.6, ਅਰੂਸ਼ੀ ਗੁਪਤਾ ਨੇ 97.4 ਅਤੇ ਕਨਿਸ਼ਕਾ ਵਰਮਾ ਨੇ 97.2 ਫ਼ੀਸਦ, ਬੀਸੀਐੱਮ ਚੰਡੀਗੜ੍ਹ ਰੋਡ ਦੇ ਵਿਦਿਆਰਥੀ ਆਰੀਅਨ ਪਾਲਟਾ ਤੇ ਹਰਸ਼ਿਤ ਜੈਨ ਨੇ 97 ਫ਼ੀਸਦ, ਮੋਹਕ ਕੁਮਾਰ ਨੇ 96.4 ਫ਼ੀਸਦ ਅਤੇ ਸਮ੍ਰਿਧੀ ਸ਼ਰਮਾ ਨੇ 96, ਸ਼ਮਰੋਕ ਸਕੂਲ ਦੇ ਸਾਹਿਲ ਗਰਗ ਨੇ 96.4, ਸੰਚਿਤ ਚੋਪੜਾ ਤੇ ਗੁਰਲੀਨ ਕੌਰ ਨੇ 96.2 ਜਦਕਿ ਵਿਪਨਦੀਪ ਕੌਰ ਨੇ 96 ਫ਼ੀਸਦ ਅੰਕਾਂ ਨਾਲ ਆਪੋ ਆਪਣੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 

ਅੱਵਲ ਆਊਣ ਵਾਲੇ ਵਿਦਿਆਰਥੀਆਂ ਨਾਲ ਸਕੂਲ ਪ੍ਰਬੰਧਕ।

ਜਤਿੰਦਰਾ ਗਰੀਨ ਫ਼ੀਲਡ ਸਕੂਲ ਦਾ ਨਤੀਜਾ ਸ਼ਾਨਦਾਰ
ਗੁਰੂਸਰ ਸੁਧਾਰ (ਸੰਤੋਖ ਗਿੱਲ): ਜਤਿੰਦਰਾ ਗਰੀਨ ਫ਼ੀਲਡ ਸਕੂਲ ਨੇ ਇਸ ਵਾਰ ਵੀ ਮੈਟ੍ਰਿਕ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਚੰਨਪ੍ਰੀਤ ਸਿੰਘ 97, ਹਰਨੂਰ ਕੌਰ ਚੀਮਾ ਨੇ 95.8 ਫ਼ੀਸਦ ਅੰਕ ਅਤੇ ਸੁਪਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਮਨਜੋਤ ਕੌਰ ਦਿਉਲ 92.8, ਗੁਰਮੁਖਪ੍ਰੀਤ ਕੌਰ ਨੇ 92, ਅਰਮਾਨ ਸਿੰਘ ਨੇ 91.2, ਇਸ਼ਵਿੰਦਰ ਕੌਰ ਨੇ 90ਫ਼ੀਸਦ ਅੰਕ ਹਾਸਲ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਗਾਰਡਨ ਵੈਲੀ ਸਕੂਲ ਦਾ ਨਤੀਜਾ ਸੌ ਫ਼ੀਸਦ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਦਸਵੀਂ ਦੇ ਨਤੀਜਿਆਂ ’ਚੋਂ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹਰਲੀਨ ਕੌਰ ਨੇ 96.2 ਫ਼ੀਸਦ, ਮੁਸਕਾਨ ਕੁਮਾਰੀ ਨੇ 95.4 ਅਤੇ ਹਰਨੂਰ ਨਾਗਪਾਲ ਨੇ 94.2 ਫ਼ੀਸਦ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਹਰਪ੍ਰੀਤ ਕੌਰ ਤਨੇਜਾ ਨੇ ਕਿਹਾ ਕਿ ਸਕੂਲ ਦਾ ਨਤੀਜਾ ਸੌ ਫ਼ੀਸਦ ਰਿਹਾ।

ਪ੍ਰਾਚੀ ਗਰਗ

ਨਨਕਾਣਾ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਸਮਰਾਲਾ (ਡੀਪੀਐੱਸ ਬੱਤਰਾ): ਸੀਬੀਐੱਸਸੀ ਵੱਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ‘ਚ ਵੀ ਨਨਕਾਣਾ ਸਾਹਿਬ ਸਕੂਲ ਦੇ ਰਾਹੁਲ ਗਰੋਵਰ ਨੇ 92 ਫ਼ੀਸਦ, ਅੱਛਰਪ੍ਰੀਤ ਕੌਰ ਨੇ 91 ਅਤੇ ਏਕਮਜੋਤ ਸਿੰਘ ਨੇ 90.6 ਫ਼ੀਸਦ ਅੰਕ ਪ੍ਰਾਪਤ ਕੀਤੇ। ਨਨਕਾਣਾ ਸਾਹਿਬ ਸਕੂਲ ਦੀ ਵਿਦਿਆਰਥਣ ਪ੍ਰਾਚੀ ਗਰਗ ਨੇ 90 ਫ਼ੀਸਦ ਅੰਕ ਪ੍ਰਾਪਤ ਕੀਤੇ। ਪ੍ਰਾਚੀ ਨੇ ਮਾਂ ਬੋਲੀ ਪੰਜਾਬੀ ਵਿੱਚੋਂ 100 ਵਿੱਚੋਂ 99 ਅੰਕ ਪ੍ਰਾਪਤ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All