ਸਿਵਲ ਹਸਪਤਾਲ ’ਚ ਔਰਤ ਨੇ ਫਰਸ਼ ’ਤੇ ਦਿੱਤਾ ਬੱਚੇ ਨੂੰ ਜਨਮ

ਸਿਵਲ ਹਸਪਤਾਲ ’ਚ ਔਰਤ ਨੇ ਫਰਸ਼ ’ਤੇ ਦਿੱਤਾ ਬੱਚੇ ਨੂੰ ਜਨਮ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 27 ਫਰਵਰੀ

ਸਿਵਲ ਹਸਪਤਾਲ ਸਥਿਤ ਜੱਚਾ ਬੱਚਾ ਹਸਪਤਾਲ ਦੇ ਪਾਰਕ ’ਚ ਔਰਤ ਵੱਲੋਂ 2 ਬੱਚਿਆਂ ਨੂੰ ਜਨਮ ਦੇਣ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਵੀਰਵਾਰ ਨੂੰ ਇੱਕ ਔਰਤ ਦੀ ਹਸਪਤਾਲ ਦੇ ਲੇਬਰ ਰੂਮ ਦੇ ਫਰਸ਼ ’ਤੇ ਡਲਿਵਰੀ ਹੋ ਗਈ। ਔੇਰਤ ਕੋਲ ਹੀ ਬਣੇ ਬਾਥਰੂਮ ’ਚ ਜਾ ਰਹੀ ਸੀ। ਇਸ ਤੋਂ ਪਹਿਲਾਂ ਹੀ ਉਸਨੇ ਫਰਸ਼ ’ਤੇ ਬੱਚੇ ਨੂੰ ਜਨਮ ਦੇ ਦਿੱਤਾ। ਪਤਾ ਲੱਗਦੇ ਹੀ ਲੇਬਰ ਰੂਮ ਦਾ ਸਟਾਫ਼ ਤੇ ਡਾਕਟਰ ਔਰਤ ਨੂੰ ਅੰਦਰ ਭਰਤੀ ਕਰਨ ਲੈ ਗਏ। ਹਾਲਾਂਕਿ ਇਸ ਮਾਮਲੇ ’ਚ ਕਿਸੇ ਸਿਹਤ ਮੁਲਾਜ਼ਮ ਦੀ ਕੋਈ ਗਲਤੀ ਸਾਹਮਣੇ ਨਹੀਂ ਆ ਰਹੀ। ਸਿਹਤ ਮੁਲਾਜ਼ਮ ਦਾ ਕਹਿਣਾ ਹੈ ਕਿ ਔਰਤ ਦੀ ਡਲਿਵਰੀ ਫਰਸ਼ ’ਤੇ ਨਹੀਂ ਬਲਕਿ ਸਟੈਚਰ ’ਤੇ ਹੋਈ ਹੈ। ਫਿਲਹਾਲ ਪੁਲੀਸ ਤੇ ਉਸਦਾ ਬੱਚਾ ਬਿਲਕੁਲ ਠੀਕ ਹਨ।ਢੰਡਾਰੀ ਕਲਾਂ ਵਾਸੀ ਸਾਹੁਲ ਯਾਦਵ ਨੇ ਦੱਸਿਆ ਕਿ ਉਹ ਪਤਨੀ ਨੂੰ ਲੇਬਰ ਰੂਮ ’ਚ ਬਿਠਾ ਕੇ ਉਹ ਖੁਦ ਐਮਰਜੈਂਸੀ ’ਚ ਪਰਚੀ ਕਟਵਾਉਣ ਚਲਾ ਗਿਆ। ਸਾਹੁਲ ਯਾਦਵ ਦਾ ਕਹਿਣਾ ਹੈ ਕਿ ਉਸਦੀ ਪਤਨੀ ਬਾਥਰੂਮ ਜਾਣ ਲਈ ਕਹਿ ਰਹੀ ਸੀ। ਸਟਾਫ਼ ਅਤੇ ਉਸਨੇ ਮਨ੍ਹਾਂ ਕੀਤਾ ਸੀ, ਪਰ ਉਸਦੀ ਪਤਨੀ ਨਹੀਂ ਮੰਨੀ ਤੇ ਖੁਦ ਹੀ ਬਾਥਰੂਮ ਚਲੀ ਗਈ ਸੀ। ਇਸੇ ਕਾਰਨ ਉਸਦੀ ਫਰਸ਼ ’ਤੇ ਡਲਿਵਰੀ ਹੋ ਗਈ ਸੀ। ਡਾ. ਹਤਿੰਦਰ ਕੌਰ ਐੱਸ.ਐੱਮ.ਓ ਮਦਰ ਐਂਡ ਚਾਈਲਡ ਨੇ ਕਿਹਾ ਕਿ ਔਰਤ ਕੋਲ ਕੋਈ ਪਰਚੀ ਨਹੀਂ ਸੀ। ਇਸ ਲਈ ਸਟਾਫ਼ ਨੂੰ ਨਹੀਂ ਪਤਾ ਸੀ ਕਿ ਔਰਤ ਕਿੰਨੇ ਮਹੀਨੇ ਦੀ ਗਰਭਵਤੀ ਹੈ। ਲੇਬਰ ਰੂਮ ’ਚ ਆਉਣ ਤੋਂ ਬਾਅਦ ਉਸਨੂੰ ਦਰਦ ਹੋਣ ਲੱਗਿਆ ਤੇ ਲੇਬਰ ਰੂਮ ਦੇ ਅੰਦਰ ਹੀ ਉਸਦੀ ਡਲਿਵਰੀ ਹੋ ਗਈ। ਔਰਤ ਤੇ ਉਸਦਾ ਬੱਚਾ ਬਿਲਕੁਲ ਸਿਹਤਮੰਦ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All