ਲੁਧਿਆਣਾ ’ਚ ਨਾਕਸ ਨਿਕਾਸੀ ਪ੍ਰਬੰਧਾਂ ਕਾਰਨ ਥਾਂ-ਥਾਂ ਭਰਿਆ ਪਾਣੀ : The Tribune India

ਲੁਧਿਆਣਾ ’ਚ ਨਾਕਸ ਨਿਕਾਸੀ ਪ੍ਰਬੰਧਾਂ ਕਾਰਨ ਥਾਂ-ਥਾਂ ਭਰਿਆ ਪਾਣੀ

ਲੁਧਿਆਣਾ ’ਚ ਨਾਕਸ ਨਿਕਾਸੀ ਪ੍ਰਬੰਧਾਂ ਕਾਰਨ ਥਾਂ-ਥਾਂ ਭਰਿਆ ਪਾਣੀ

ਲੁਧਿਆਣਾ ਵਿੱਚ ਮੀਂਹ ਕਾਰਨ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਹਿਮਾਂਸ਼ੂ

ਸਤਵਿੰਦਰ ਬਸਰਾ

ਲੁਧਿਆਣਾ, 25 ਸਤੰਬਰ

ਮੌਨਸੂਨ ਵੱਲੋਂ ਲਈ ਕਰਵਟ ਕਾਰਨ ਲੁਧਿਆਣਾ ਵਿੱਚ ਸ਼ਨਿੱਚਰਵਾਰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਐਤਵਾਰ ਸਵੇਰੇ 10 ਵਜੇ ਤੱਕ ਜਾਰੀ ਰਿਹਾ। ਇਸ ਮੀਂਹ ਨਾਲ ਜਿੱਥੇ ਸ਼ਹਿਰ ਦੇ ਸੀਵਰੇਜ ਓਵਰ ਫਲੋਅ ਹੋ ਗਏ, ਉੱਥੇ ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੀਏਯੂ ਦੀ ਮੌਸਮ ਮਾਹਿਰ ਡਾ. ਕੇਕੇ ਗਿੱਲ ਅਨੁਸਾਰ ਪਿਛਲੇ 27-28 ਘੰਟਿਆਂ ’ਚ ਲੁਧਿਆਣਾ ਵਿੱਚ 125 ਐੱਮਐੱਮ ਮੀਂਹ ਪਿਆ ਹੈ।

ਵਾਪਸ ਜਾਂਦੀ ਮੌਨਸੂਨ ਵੱਲੋਂ ਕੀਤੀ ਵਾਪਸੀ ਨਾਲ ਸਨਅਤੀ ਸ਼ਹਿਰ ਜਲਥਲ ਹੋ ਗਿਆ। ਪਿਛਲੇ ਦੋ ਦਿਨਾਂ ਤੋਂ ਸ਼ਹਿਰ ਦੀਆਂ ਸੜਕਾਂ ਖੜ੍ਹੇ ਹੋਏ ਪਾਣੀ ਕਾਰਨ ਰਾਹਗੀਰਾਂ ਨੂੰ ਆਪੋ-ਆਪਣੀਆਂ ਮੰਜ਼ਿਲਾਂ ਵੱਲ ਜਾਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਸ਼ਨਿੱਚਰਵਾਰ ਸਵੇਰੇ ਕਰੀਬ 9 ਕੁ ਵਜੇ ਸ਼ੁਰੂ ਹੋਇਆ ਇਹ ਮੀਂਹ ਐਤਵਾਰ ਸਵੇਰੇ ਕਰੀਬ 10 ਵਜੇ ਤੱਕ ਬਿਨਾਂ ਰੁਕੇ ਪੈਂਦਾ ਰਿਹਾ। ਇਸ ਮੀਂਹ ਕਾਰਨ ਜ਼ਿਲ੍ਹੇ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਬਚਿਆ ਹੋਵੇ, ਜਿੱਥੇ ਪਾਣੀ ਖੜ੍ਹਾ ਨਾ ਹੋਇਆ ਹੋਵੇ ਪਰ ਨੀਵੇਂ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਹੋਰਨਾਂ ਥਾਵਾਂ ਦੇ ਮੁਕਾਬਲੇ ਕਈ ਗੁਣਾਂ ਵੱਧ ਸੀ। ਸਥਾਨਕ ਵਰਧਮਾਨ ਰੋਡ, ਟ੍ਰਾਂਸਪੋਰਟ ਨਗਰ, ਗਿੱਲ ਰੋਡ, ਗਊਸ਼ਾਲਾ ਰੋਡ, ਸ਼ਿੰਗਾਰ ਸਿਨੇਮਾ ਰੋਡ, ਸੈਕਟਰ-32, ਗੁਰੂ ਅਰਜਨ ਦੇਵ ਨਗਰ, ਫਿਰੋਜ਼ਪੁਰ ਰੋਡ, ਸ਼ਿਵਾਜੀ ਨਗਰ, ਦਮੋਰੀਆ ਪੁਲ ਆਦਿ ਥਾਵਾਂ ਦੇ ਨੇੜੇ ਰਹਿੰਦੇ ਲੋਕ ਜਾਂ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੱਧ ਪ੍ਰੇਸ਼ਾਨੀ ਸਹਿਣੀ ਪਈ। ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਤਾਂ ਸੀਵਰੇਜ ਦੇ ਓਵਰ ਫਲੋਅ ਹੋਣ ਨਾਲ ਸੜਕ ’ਤੇ ਇੰਨਾਂ ਪਾਣੀ ਭਰ ਗਿਆ ਕਿ ਕਈ ਕਾਰਾਂ ਅਤੇ ਹੋਰ ਅਜਿਹੇ ਵਾਹਨ ਸੜਕ ਦੇ ਵਿਚਕਾਰ ਹੀ ਬੰਦ ਹੋ ਗਏ। ਜੇਕਰ ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਗਿੱਲ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਵਾਪਸ ਜਾਂਦੀ ਮੌਨਸੂਨ ਦੁਬਾਰਾ ਐਕਟਿਵ ਹੋ ਜਾਂਦੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਐਤਵਾਰ ਸਵੇਰ ਤੱਕ 125 ਐਮਐਮ ਮੀਂਹ ਪੈ ਚੁੱਕਿਆ ਹੈ। ਇਹ ਮੀਂਹ ਝੋਨੇ ਦੀ ਪੱਕੀ ਫ਼ਸਲ ਲਈ ਨੁਕਸਾਨਦਾਇਕ ਹੈ ਜਦਕਿ ਫਸਲ ਦੀ ਕਟਾਈ ਦਾ ਸਮਾਂ ਵੀ ਦਸ ਦਿਨ ਅੱਗੇ ਪੈ ਸਕਦਾ ਹੈ। ਡਾ. ਗਿੱਲ ਨੇ ਮੰਨਿਆ ਕਿ ਇਹ ਮੀਂਹ ਹੌਲੀ-ਹੌਲੀ ਪਿਆ ਹੈ, ਜਿਸ ਕਰਕੇ ਜ਼ਮੀਨ ਦੇ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਮੌਸਮ ਸਾਫ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All