ਆੜ੍ਹਤੀਆਂ ਦੀ ਮੀਟਿੰਗ ’ਚ ਅਹਿਮ ਵਿਚਾਰਾਂ
ਰਾਏਕੋਟ ਨਾਲ ਸਬੰਧਤ ਆੜ੍ਹਤੀਆਂ ਦੀ ਅਹਿਮ ਮੀਟਿੰਗ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਿੱਤਰ ਨੇ ਦੱਸਿਆ ਕਿ ਸੂਬੇ ਭਰ ਵਿੱਚ ਆੜ੍ਹਤੀਆਂ ਨੂੰ ਂ ਦਰਪੇਸ਼ ਸਮੱਸਿਆਵਾਂ ਬਾਰੇ ਰਾਏਕੋਟ ਦੇ ਆੜ੍ਹਤੀਆਂ...
ਰਾਏਕੋਟ ਨਾਲ ਸਬੰਧਤ ਆੜ੍ਹਤੀਆਂ ਦੀ ਅਹਿਮ ਮੀਟਿੰਗ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਲਿੱਤਰ ਨੇ ਦੱਸਿਆ ਕਿ ਸੂਬੇ ਭਰ ਵਿੱਚ ਆੜ੍ਹਤੀਆਂ ਨੂੰ ਂ ਦਰਪੇਸ਼ ਸਮੱਸਿਆਵਾਂ ਬਾਰੇ ਰਾਏਕੋਟ ਦੇ ਆੜ੍ਹਤੀਆਂ ਦੀਆਂ ਦਿੱਕਤਾਂ ਜਾਣਨ ਅਤੇ ਹੱਲ ਲਈ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਅਤੇ ਸੂਬਾਈ ਵਰਕਿੰਗ ਕਮੇਟੀ ਦੇ ਮੈਂਬਰ 9 ਅਪਰੈਲ ਨੂੰ ਸੁੱਖ ਵਿਲ੍ਹਾ ਪੈਲੇਸ ਦਾਣਾ ਮੰਡੀ ਰਾਏਕੋਟ ਵਿੱਚ ਆਉਣਗੇ। ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਆੜ੍ਹਤੀਆਂ ਨੂੰ ਲੋਡਿੰਗ, ਅਨ-ਲੋਡਿੰਗ, ਕਮਿਸ਼ਨ ਦੇ ਨਿਰਧਾਰਤ ਰੇਟਾਂ, ਈ ਪੀ ਐੱਫ ਦੇ ਲੱਗਦੇ ਕੱਟਾਂ ਬਾਰੇ ਸੂਬਾ ਪ੍ਰਧਾਨ ਨਾਲ ਚਰਚਾ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਨੇ ਸਮੂਹ ਆੜ੍ਹਤੀ ਭਾਈਚਾਰੇ ਨੂੰ ਪੁੱਜਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਚੇਅਰਮੈਨ ਸੁਖਭਿੰਦਰ ਸਿੰਘ ਨਿੱਕਾ, ਖਜ਼ਾਨਚੀ ਅੰਮ੍ਰਿਤਪਾਲ ਸਿੰਘ ਜੌਹਲਾਂ, ਮੰਗਤ ਪਾਸੀ, ਯਸ਼ਪਾਲ ਬਾਂਸਲ, ਪ੍ਰ੍ਸ਼ੋਤਮ ਲਾਲ ਗੁਪਤਾ ਸਾਰੇ ਸਾਬਕਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਗੁਚਰਨ ਸਿੰਘ ਸੰਤ, ਗੁਰਦੀਪ ਸਿੰਘ ਦੀਪਾ, ਭੂਸ਼ਣ ਬਵੇਜਾ, ਪੰਕਜ ਕਾਂਸਲ, ਬੇਅੰਤ ਸਿੰਘ ਗਿੱਲ, ਪ੍ਰਿਤਪਾਲ ਸੈਕਟਰੀ, ਬਿੱਟੂ ਜੈਨ, ਕੁਲਦੀਪ ਗਰਗ, ਰਮਨ ਕੁਮਾਰ, ਹੇਮਰਾਜ ਗਰਗ, ਨਿਰਮਲ ਕੁਮਾਰ ਜਗਰਾਉਂ ਹਾਜ਼ਰ ਸਨ।

