ਕਤਲ ਮਾਮਲੇ ’ਚ ਮੁਲਜ਼ਮ ਵੱਲੋਂ ਅਹਿਮ ਖ਼ੁਲਾਸੇ : The Tribune India

ਕਤਲ ਮਾਮਲੇ ’ਚ ਮੁਲਜ਼ਮ ਵੱਲੋਂ ਅਹਿਮ ਖ਼ੁਲਾਸੇ

ਕਤਲ ਮਾਮਲੇ ’ਚ ਮੁਲਜ਼ਮ ਵੱਲੋਂ ਅਹਿਮ ਖ਼ੁਲਾਸੇ

ਪੁਲੀਸ ਦੀ ਹਿਰਾਸਤ ’ਚ ਜਸਪ੍ਰੀਤ ਦੇ ਕਤਲ ’ਚ ਸ਼ਾਮਲ ਮੁਲਜ਼ਮ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਦਸੰਬਰ

ਪ੍ਰੇਮਿਕਾ ਨੂੰ ਗਲਾ ਘੁੱਟ ਕੇ ਮਾਰਨ ਉਪਰੰਤ ਸਾੜਨ ਤੋਂ ਬਾਅਦ ਆਪਣੇ ਹੀ ਘੋੜਿਆਂ ਦੇ ਫਾਰਮ ਵਿੱਚ ਟੋਆ ਪੁੱਟ ਕੇ ਦਬਾਉਣ ਵਾਲੇ ਪਰਮਪ੍ਰੀਤ ਸਿੰਘ ਇਸ ਘਿਨਾਉਣੇ ਕੰਮ ਵਿੱਚ ਉਸ ਦਾ ਸਾਥ ਦੇਣ ਵਾਲੇ ਭਰਾ ਭਵਨਪ੍ਰੀਤ ਸਿੰਘ, ਨਜ਼ਦੀਕੀ ਰਿਸ਼ਤੇਦਾਰ ਹਰਪ੍ਰੀਤ ਸਿੰਘ ਅਤੇ ਏਕਮਪ੍ਰੀਤ ਸਿੰਘ ਨੇ ਪੁਲੀਸ ਰਿਮਾਂਡ ਦੌਰਾਨ ਅਹਿਮ ਖ਼ੁਲਾਸੇ ਕੀਤੇ ਹਨ। ਮੁੱਖ ਮੁਲਜ਼ਮ ਪਰਮਪ੍ਰੀਤ ਸਿੰਘ ਨੇ ਆਖਿਆ ਕਿ ਉਸ ਨੂੰ ਪਛਤਾਵਾ ਹੈ ਪਰ ਜਸਪ੍ਰੀਤ ਵੱਲੋਂ ਵਿਆਹ ਕਰਵਾਉਣ ਲਈ ਪਾਇਆ ਜਾ ਰਿਹਾ ਦਬਾਅ ਅਤੇ ਬਲੈਕਮੇਲ ਕਰਨਾ ਕਤਲ ਦਾ ਕਾਰਨ ਬਣਿਆ ਹੈ।

ਇਸ ਸਬੰਧੀ ਡੀਐਸਪੀ ਰਛਪਾਲ ਸਿੰਘ ਢੀਂਡਸਾ ਅਤੇ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਕਤਲ ਵਾਲੇ ਦਿਨ ਪਰਮਪ੍ਰੀਤ ਸਿੰਘ ਅਨੁਸਾਰ ਉਸ ਨੇ ਜਸਪ੍ਰੀਤ ਕੌਰ ਨੂੰ ਵਾਪਸ ਪਿੰਡ ਛੱਡ ਕੇ ਆਉਣ ਅਤੇ ਵਿਆਹ ਵਾਲੀ ਜ਼ਿੰਦ ਛੱਢ ਦੇਣ ਲਈ ਬਹੁਤ ਮਨਾਇਆ ਪਰ ਉਹ ਆਪਣੀ ਜ਼ਿੱਦ ’ਤੇ ਅੜੀ ਰਹੀ। ਦੂਜੇ ਪਾਸੇ, ਘਰੋਂ ਭੇਤ-ਭਰੀ ਹਾਲਤ ’ਚ ਲਾਪਤਾ ਹੋਈ ਜਸਪ੍ਰੀਤ ਦੀ ਭਾਲ ਲਈ ਉਸ ਦੇ ਮੋਬਾਈਲ ਫੋਨ ਦੀ ਪੁਲੀਸ ਪੜਤਾਲ ਕਰ ਰਹੀ ਸੀ। ਮੋਬਾਇਲ ਫੋਨ ਦੀਆਂ ਕਾਲਾਂ ਦੀ ਜਾਣਕਾਰੀ ਪੁਲੀਸ ਨੂੰ ਕਾਤਲਾਂ ਤੱਕ ਲੈ ਕੇ ਗਈ। ਪੁਲੀਸ ਜਸਪ੍ਰੀਤ ਘਰੋਂ ਜਾਣ ਵੇਲੇ ਲੈ ਕੇ ਗਈ ਨਗਦੀ ਅਤੇ ਗਹਿਣਿਆਂ ਦੀ ਬਰਾਮਦਗੀ ’ਤੇ ਵੀ ਕੰਮ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All