Illegal sand tippers: ਬਿਨਾਂ ਨੰਬਰੀ ਟਿੱਪਰਾਂ ਤੋਂ ਪ੍ਰਸ਼ਾਸਨ ਅਣਜਾਣ
ਇੱਥੇ ਸਤਲੁਜ ’ਚੋਂ ਰੇਤਾ ਲੈ ਕੈ ਜਾਂਦੇ ਬਿਨਾਂ ਨੰਬਰੀ ਟਿੱਪਰਾਂ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਕਰਨ ਦੀ ਥਾਂ ਅੱਖਾਂ ਮੀਟਣ ਕਾਰਨ ਬੇਟ ਇਲਾਕੇ ਅਤੇ ਜਲੰਧਰ-ਜਗਰਾਉਂ ਮਾਰਗ ’ਤੇ ਵਸਦੇ ਪਿੰਡਾਂ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ। ਦਿਨ-ਰਾਤ ਸੜਕਾਂ ਉੱਤੋਂ ਲੰਘਦੇ ਇਨ੍ਹਾਂ ਟਿੱਪਰਾਂ ’ਤੇ...
ਇੱਥੇ ਸਤਲੁਜ ’ਚੋਂ ਰੇਤਾ ਲੈ ਕੈ ਜਾਂਦੇ ਬਿਨਾਂ ਨੰਬਰੀ ਟਿੱਪਰਾਂ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਕਰਨ ਦੀ ਥਾਂ ਅੱਖਾਂ ਮੀਟਣ ਕਾਰਨ ਬੇਟ ਇਲਾਕੇ ਅਤੇ ਜਲੰਧਰ-ਜਗਰਾਉਂ ਮਾਰਗ ’ਤੇ ਵਸਦੇ ਪਿੰਡਾਂ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ। ਦਿਨ-ਰਾਤ ਸੜਕਾਂ ਉੱਤੋਂ ਲੰਘਦੇ ਇਨ੍ਹਾਂ ਟਿੱਪਰਾਂ ’ਤੇ ਨੰਬਰ ਪਲੇਟਾਂ ਉੱਤੇ ਨੰਬਰ ਦੀ ਥਾਂ ਗੁਪਤ ਕੋਡ ਹੀ ਲਿਖੇ ਦਿਖਾਈ ਦਿੰਦੇ ਹਨ। ਇਨ੍ਹਾਂ ’ਚ ਭਰੇ ਰੇਤੇ ਨੂੰ ਤਰਪਾਲਾਂ ਨਾਲ ਢਕਿਆ ਵੀ ਨਹੀਂ ਜਾਂਦਾ। ਇਨ੍ਹਾਂ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਰੇਤਾ ਉੱਡ-ਉੱਡ ਕੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀਆਂ ਅੱਖਾਂ ’ਚ ਪੈਣ ਕਾਰਨ ਉਨ੍ਹਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਤੇ ਹਾਦਸੇ ਵਾਪਰਦੇ ਹਨ।
ਇਸ ਮੌਕੇ ਸਮਾਜ ਸੇਵੀ ਗੁਰਮੁੱਖ ਸਿੰਘ ਅਤੇ ਦਲਜੀਤ ਸਿੰਘ ਨੇ ਸਥਾਨਕ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਕਰਦਿਆਂ ਆਖਿਆ ਕਿ ਪੁਲੀਸ ਦੇ ਹੱਥ ਜੇ ਕੋਈ ਆਮ ਇਨਸਾਨ ਛੋਟੇ ਮੋਟੇ ਸਕੂਟਰ-ਮੋਟਰਸਾਈਕਲ ’ਤੇ ਬਿਨਾਂ ਨੰਬਰ ਤੋਂ ਆ ਜਾਵੇ ਤਾਂ ਉਸ ਦਾ ਵੱਡਾ ਸਾਰਾ ਚਲਾਨ ਕੱਟ ਦਿੱਤਾ ਜਾਂਦਾ ਹੈ ਤੇ ਜਾਂ ਸਾਧਨ ਹੀ ਬੰਦ ਕਰ ਦਿੱਤਾ ਜਾਂਦਾ ਹੈ ਪਰ ਇਨ੍ਹਾਂ ਬਿਨਾਂ ਨੰਬਰੀ ਸੜਕਾਂ ’ਤੇ ਸ਼ਰ੍ਹੇਆਮ ਦੌੜਦੇ ਟਿੱਪਰਾਂ ਦੇ ਚਾਲਕਾਂ, ਮਾਲਕਾਂ ਅਤੇ ਰੇਤੇ ਬਾਰੇ ਕਦੇ ਕੋਈ ਪੁੱਛ-ਪੜਤਾਲ ਨਹੀਂ ਕੀਤੀ ਜਾਂਦੀ।
ਦੂਜੇ ਪਾਸੇ, ਟਰੈਫਿਕ ਸੈੱਲ ਦੇ ਮੁਖੀ ਡੀ ਐੱਸ ਪੀ ਕੁਲਵੰਤ ਸਿੰਘ ਨੇ ਇਸ ਬਾਰੇ ਆਖਿਆ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ। ਵਿਭਾਗ ਦੇਰ ਰਾਤ ਤੱਕ ਇਨ੍ਹਾਂ ਟਿੱਪਰਾਂ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।
ਮਾਮਲੇ ਦੀ ਜਾਂਚ ਕਰਾਵਾਂਗੇ: ਐੱਸ ਡੀ ਐੱਮ
ਉਪ-ਮੰਡਲ ਮੈਜਿਸਟਰੇਟ ਬਾਦਲਦੀਨ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਕੋਈ ਖ਼ਬਰ ਨਹੀਂ ਮਿਲੀ। ਹੁਣ ਉਹ ਆਪ ਇਸ ਮਾਮਲੇ ਦੀ ਜਾਂਚ ਕਰਵਾਉਣਗੇ।

