DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Illegal Encroachment: ਨਾਜਾਇਜ਼ ਕਬਜ਼ਿਆਂ ਤੋਂ ਸਤਾਏ ਲੋਕ ਐੱਸ ਡੀ ਐੱਮ ਕੋਲ ਪੁੱਜੇ

ਕਬਾਡ਼ ਦੀਆਂ ਦੁਕਾਨਾਂ ਨੂੰ ਹਟਾੳੁਣ ਲੲੀ ਮੰਗ ਪੱਤਰ ਦਿੱਤਾ

  • fb
  • twitter
  • whatsapp
  • whatsapp
featured-img featured-img
ਐੱਸ ਡੀ ਐੱਮ ਬਾਦਲਦੀਨ ਨੂੰ ਮੰਗ ਪੱਤਰ ਸੌਂਪਦੇ ਹੋਏ ਵਫ਼ਦ ਦੇ ਮੈਂਬਰ।
Advertisement

ਨਗਰ ਕੌਂਸਲ ਵਾਰਡ ਨੰਬਰ 1 ਦੇ ਮੁਹੱਲਾ ਦਸਮੇਸ਼ ਨਗਰ, ਸਿਟੀ ਇਨਕਲੇਵ ਵਾਸੀਆਂ ਨੇ ਦੋਵਾਂ ਮੁਹੱਲਿਆਂ ਦੇ ਨਾਲ ਦੀ ਲੰਘਦੀ ਡਰੇਨ (ਸੇਮ) ’ਤੇ ਨਾਜਾਇਜ਼ ਕਬਜ਼ੇ ਕਰਕੇ ਕਬਾੜ,ਤੰਬਾਕੂ ਆਦਿ ਦੀਆਂ ਦੁਕਾਨਾਂ ਕਰੀ ਬੈਠੇ ਪਰਵਾਸੀਆਂ ਖ਼ਿਲਾਫ਼ ਐੱਸ ਡੀ ਐੱਮ ਬਾਦਲਦੀਨ ਨੂੰ ਸ਼ਿਕਾਇਤ ਕੀਤੀ ਹੈ। ਵਫਦ ਵਿੱਚ ਮੇਜਰ ਸਿੰਘ ਛੀਨਾ ਪ੍ਰਧਾਨ ਸਾਹਿਤ ਸਭਾ ਜਗਰਾਉਂ, ਰਮਿੰਦਰਜੀਤ ਸਿੰਘ ਗਿੱਲ ਸਾਬਕਾ ਪ੍ਰਧਾਨ ਪੁਲੀਸ ਪੈਨਸ਼ਨਰ ਐਸੋਸੀਏਸ਼ਨ ਅਤੇ ਗੁਰਦੁਆਰਾ ਦਸਮੇਸ਼ ਨਗਰ, ਜਗਦੇਵ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਜਸ਼ਨ ਸਿੰਘ ਕਿਹਾ ਕਿ ਡਰੇਨ ਦੀ ਪਾਂਧੀ ’ਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਬਣਾਈ ਗਈ ਸੜਕ ਤੇ ਪੂਰੀ ਤਰ੍ਹਾਂ ਝੁੱਗੀਆਂ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇੱਥੇ ਕਬਾੜ ਦੀਆਂ ਦੁਕਾਨਾਂ ਬਣਾਈਆਂ ਹੋਈਆਂ ਹਨ। ਇਨ੍ਹਾਂ ਵੱਲੋਂ ਤਾਰਾਂ ਨੂੰ ਅੱਗ ਲਾਉਣ ਨਾਲ ਵਾਤਾਵਰਨ ਖਰਾਬ ਹੁੰਦਾ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣਾ ਵੀਮੁਸ਼ਕਲ ਹੋ ਜਾਂਦਾ ਹੈ। ਪਰਵਾਸੀਆਂ ਨੇ ਬਿਜਲੀ ਦੇ ਖੰਭਿਆਂ ਤੋਂ ਸਿੱਧੀਆਂ ਕੁੰਡੀਆਂ ਲਾਈਆਂ ਹੋਈਆਂ ਹਨ। ਵਫ਼ਦ ਨੇ ਦੱਸਿਆ ਕਿ ਇਨ੍ਹਾਂ ਸਰਕਾਰੀ ਪਾਣੀ ਵਾਲੀਆਂ ਟੂਟੀਆਂ ਦੀਆਂ ਪਾਈਪਾਂ ਵਿੱਚੋਂ ਕੁਨੈਕਸ਼ਨ ਲਏ ਹੋਏ ਹਨ। ਉਨ੍ਹਾਂ ਨਾਜਾਇਜ਼ ਕਬਜ਼ੇ ਖਾਲੀ ਕਰਵਾ ਕੇ ਸੜਕ ਆਦਿ ਖਾਲੀ ਕਰਵਾਉਣ ਦੀ ਮੰਗ ਕੀਤੀ।

ਸਰਕਾਰੀ ਜ਼ਮੀਨ ਤੋਂ ਕਬਜ਼ੇ ਹਟਾਏ ਜਾਣਗੇ: ਐੱਸ ਡੀ ਐੱਮ

ਐੱਸ ਡੀ ਐੱਮ ਬਾਦਲਦੀਨ ਨੇ ਕਿਹਾ ਕਿ ਉਹ ਜਲਦੀ ਇਨ੍ਹਾਂ ਝੁੱਗੀਆਂ ਦਾ ਨਿਰੀਖਣ ਕਰਵਾ ਕੇ ਸਰਕਾਰੀ ਜਾਇਦਾਦ ’ਤੇ ਕੀਤੇ ਕਬਜ਼ੇ ਖਤਮ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਥਾਂ ’ਤੇ ਨਾਜਾਇਜ਼ ਕਬਜ਼ੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

Advertisement
Advertisement
×