DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ludhiana Road Accident: ਪਤੀ-ਪਤਨੀ ਤੇ ਧੀ ਜ਼ਖ਼ਮੀ

ਬੇਕਾਬੂ ਹੋਇਆ ਟੈਂਪੂ ਦੁੱਧ ਵਾਲੇ ਕੈਂਟਰ ਨਾਲ ਟਕਰਾਉਣ ਮਗਰੋਂ ਪਲਟਿਆ

  • fb
  • twitter
  • whatsapp
  • whatsapp
featured-img featured-img
ਕੈਂਟਰ ਨਾਲ ਟਕਰਾਉਣ ਮਗਰੋਂ ਸੜਕ ’ਤੇ ਪਲਟਿਆ ਟੈਂਪੂ।
Advertisement

ਰਾਹੋਂ ਰੋਡ ’ਤੇ ਪਿੰਡ ਝੜੌਦੀ ਵਿੱਚ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਜਗਦੀਸ਼ ਲਾਲ ਅਤੇ ਉਸ ਦੀ ਪਤਨੀ ਅਤੇ ਧੀ ਰੀਆ ਵਾਸੀ ਰਹੀਮਾਬਾਦ ਖੁਰਦ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ, ਮਾਛੀਵਾੜਾ ਪਾਸਿਓਂ ਆ ਰਿਹਾ 407 ਟੈਂਪੂ ਬੇਕਾਬੂ ਹੋ ਕੇ ਝੜੌਦੀ ਚੌਕ ਵਿੱਚ ਖੜ੍ਹੇ ਦੁੱਧ ਵਾਲੇ ਕੈਂਟਰ ਨਾਲ ਟਕਰਾ ਗਿਆ ਅਤੇ ਸੜਕ ਦੇ ਵਿਚਾਲੇ ਪਲਟ ਗਿਆ। ਇਸੇ ਦੌਰਾਨ ਜਗਦੀਸ਼ ਲਾਲ ਆਪਣੇ ਮੋਟਰਸਾਈਕਲ ’ਤੇ ਪਤਨੀ ਅਤੇ ਧੀ ਨਾਲ ਮਾਛੀਵਾੜਾ ਸਾਹਿਬ ਪਾਸਿਓਂ ਆ ਰਿਹਾ ਸੀ। ਉਹ ਤਿੰਨੇ ਟੈਂਪੂ ਦੀ ਲਪੇਟ ਵਿੱਚ ਆ ਗਏ। ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਤੁਰੰਤ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਮਾਛੀਵਾੜਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਡਾਕਟਰਾਂ ਮੁਤਾਬਕ, ਜਗਦੀਸ਼ ਲਾਲ ਦੇ ਗੰਭੀਰ ਸੱਟਾ ਲੱਗੀਆਂ ਹਨ, ਜਦਕਿ ਉਸ ਦੀ ਪਤਨੀ ਨੂੰ ਮੁੱਢਲੀ ਸਹਾਇਤਾ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦਕਿ ਪੁੱਤਰੀ ਰੀਆ ਦੇ ਗੋਡੇ ‘ਤੇ ਗੰਭੀਰ ਸੱਟ ਲੱਗਣ ਕਾਰਨ ਉਹ ਹਸਪਤਾਲ ਵਿੱਚ ਹੀ ਇਲਾਜ ਅਧੀਨ ਹੈ। ਘਟਨਾ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਇਲਾਕੇ ਦੇ ਪਤਵੰਤਿਆਂ ਨੇ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਕਰਵਾ ਦਿੱਤਾ ਹੈ।

Advertisement

Advertisement

ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਹਲਾਕ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਾਹਨੇਵਾਲ ਦੇ ਇਲਾਕੇ ਵਿੱਚ ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜੀਵ ਕੁਮਾਰ (37) ਵਾਸੀ ਨਿਊ ਦੁਰਗਾ ਕਲੋਨੀ, ਫੇਸ-7, ਫੋਕਲ ਪੁਆਇੰਟ ਵਜੋਂ ਹੋਈ ਹੈ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਰਾਜੀਵ ਕੁਮਾਰ ਕੰਮ ਤੋਂ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ, ਜਦੋਂ ਉਹ ਟਿੱਬਾ ਨਹਿਰ ਦੇ ਪੁਲ ਨੇੜੇ ਪਹੁੰਚਿਆ, ਤਾਂ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੌਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਨੀਸ਼ ਗੋਂਦ ਵਾਸੀ ਜ਼ਿਲ੍ਹਾ ਬਲੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ।

Advertisement
×