ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਅਗਸਤ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਐਨਆਰਆਈ ਦੀ ਸ਼ਿਕਾਇਤ ’ਤੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਏਟੀਐਮ ਕਾਰਡ ਚੋਰੀ ਕਰ ਕੇ ਲੱਖਾਂ ਰੁਪਏ ਦੀ ਰਕਮ ਕੱਢਵਾਈ ਹੈ। ਇਸ ਸਬੰਧੀ ਐੱਨਆਰਆਈ ਜਰਨੈਲ ਰਾਮ ਨੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਉਹ ਇੱਥੇ ਆਪਣੇ ਘਰ ਵਿੱਚ ਰਹਿ ਰਿਹਾ ਹੈ। ਉਸ ਦਾ ਬੈਂਕ ਵਿੱਚ ਖਾਤਾ ਹੈ ਅਤੇ ਉਹ ਆਪਣੀ ਨਿਗ੍ਹਾ ਘੱਟ ਹੋਣ ਕਰ ਕੇ ਆਪਣੇ ਕਿਰਾਏਦਾਰ ਅਮਨਿੰਦਰ ਸਿੰਘ ਨੂੰ ਨਾਲ ਲਿਜਾ ਕੇ ਏਟੀਐਮ ਵਿੱਚੋਂ ਪੈਸੇ ਕਢਵਾਉਂਦਾ ਸੀ। ਮੁਲਜ਼ਮ ਜਦੋਂ ਬੀਤੇ ਦਿਨ ਕਾਰਡ ਚੋਰੀ ਕਰਨ ਲੱਗਾ ਤਾਂ ਉਸ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਥਾਣੇਦਾਰ ਹਰਮੇਸ਼ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਅਮਨਿੰਦਰ ਸਿੰਘ ਤੇ ਉਸ ਦੀ ਪਤਨੀ ਮਨਮੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।