ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਸਤੰਬਰ
ਪੰਜਾਬ ਅਤੇ ਯੂਟੀ ਮੁਲਾਜ਼ਮ-ਪੈਨਸ਼ਨਰਜ਼ ਪਸਸਫ ਫੈਡਰੇਸ਼ਨ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਇਕਾਈ ਦੇ ਫ਼ੈਸਲੇ ਅਨੁਸਾਰ ਭੁੱਖ ਹੜਤਾਲ ਦੀ ਚੱਲ ਰਹੀ ਲੜੀ ਦੇ 9ਵੇਂ ਦਨਿ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ’ਚ ਦਰਜਾ ਚਾਰ ਯੂਨੀਅਨ ਦੇ ਜ਼ੋਰਾ ਸਿੰਘ ਅਤੇ ਪਰਮਜੀਤ ਸਿੰਘ ਦੀ ਅਗਵਾਈ ਹੇਠ ਨਿਰਮਲ ਸਿੰਘ, ਅਜੈ ਕੁਮਾਰ, ਸੂਰਜ, ਸ਼ਾਦੀ ਰਾਮ, ਸੁਰਿੰਦਰ ਪਾਲ ਸਿੰਘ ਰਾਜੇਵਾਲ ਅਤੇ ਆਤਮਾ ਸਿੰਘ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਵੱਲੋਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।