ਛੋਟੇ ਜਿਹੇ ਨਾਜਾਇਜ਼ ਕਬਜ਼ੇ ਹਟਾਉਣ ਲਈ ਸੈਂਕੜੇ ਮੁਲਾਜ਼ਮ ਪੁੱਜੇ

ਛੋਟੇ ਜਿਹੇ ਨਾਜਾਇਜ਼ ਕਬਜ਼ੇ ਹਟਾਉਣ ਲਈ ਸੈਂਕੜੇ ਮੁਲਾਜ਼ਮ ਪੁੱਜੇ

ਨਾਜਾਇਜ਼ ਉਸਾਰੀ ਢਾਹੁਣ ਲਈ ਪਹੁੰਚੇ ਪੁਲੀਸ ਮੁਲਾਜ਼ਮ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 20 ਮਈ

ਸਿਵਲ ਲਾਈਨਜ਼ ਸਥਿਤ ਚੰਦਰ ਨਗਰ ਇਲਾਕੇ ’ਚ 10 ਮਹੀਨੇ ਪਹਿਲਾਂ ਸੁੱਟੇ ਕਬਜ਼ੇ ’ਤੇ ਦੁਬਾਰਾ ਕਬਜ਼ਾ ਹੋਣ ’ਤੇ ਨਗਰ ਨਿਗਮ ਦੀ ਟੀਮ ਸ਼ੁੱਕਰਵਾਰ ਨੂੰ ਫਿਰ ਤੋਂ ਕਬਜ਼ਾ ਕਰਨ ਲਈ ਪੁੱਜ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਛੋਟਾ ਜਿਹਾ ਕਬਜ਼ਾ ਢਾਹੁਣ ਲਈ ਨਗਰ ਨਿਗਮ ਦੀ ਟੀਮ ਸੈਂਕੜੇ ਪੁਲੀਸ ਮੁਲਾਜ਼ਮਾਂ ਦੀ ਟੀਮ ਲੈ ਕੇ ਮੌਕੇ ’ਤੇ ਪੁੱਜੀ। ਕਬਜ਼ਾ ਹਟਾਉਣ ਤੇ ਔਰਤ ਦਾ ਘਰ ’ਚੋਂ ਸਾਮਾਨ ਚੁੱਕਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਉਥੋਂ ਗਈ। ਚੰਦਰ ਨਗਰ ਇਲਾਕੇ ’ਚ 10 ਮਹੀਨੇ ਪਹਿਲਾਂ ਇੱਕ ਔਰਤ ਨੇ ਨਗਰ ਨਿਗਮ ਦੀ ਜਗ੍ਹਾ ’ਤੇ ਕਬਜ਼ਾ ਕਰਕੇ ਘਰ ਬਣਾ ਲਿਆ ਸੀ। ਇਸ ਤੋਂ ਬਾਅਦ ਸ਼ਿਕਾਇਤ ਮਿਲਣ ’ਤੇ ਔਰਤ ਦੇ ਘਰ ਨੂੰ ਨਿਗਮ ਦੀ ਟੀਮ ਨੇ ਢਾਹ ਦਿੱਤਾ ਸੀ। ਉਸ ਤੋਂ ਬਾਅਦ ਵੀ ਔਰਤ ਨੇ ਉਥੇ ਅਸਥਾਈ ਘਰ ਬਣਾ ਲਿਆ। ਔਰਤ ਨੇ ਪ੍ਰਸ਼ਾਸਨ ਤੋਂ ਘਰ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਾਇਆ ਸੀ ਤੇ ਉੱਥੇ ਗਲੀ ’ਚ ਹੀ ਸਾਰਾ ਸਾਮਾਨ ਰੱਖ ਲਿਆ ਸੀ। ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਦੇ ਲੋਕ ਨਗਰ ਨਿਗਮ ਨੂੰ ਸ਼ਿਕਾਇਤ ਕਰ ਰਹੇ ਸਨ ਕਿ ਸਾਮਾਨ ਚੁਕਵਾਇਆ ਜਾਵੇ। ਸ਼ੁੱਕਰਵਾਰ ਦੀ ਸਵੇਰੇ ਨਗਰ ਨਿਗਮ ਦੀ ਟੀਮ ਉਸ ਅਸਥਾਈ ਕਬਜ਼ੇ ਨੂੰ ਹਟਾਉਣ ਲਈ ਪੁੱਜੀ। ਜਿਸ ਦੀ ਅਗਵਾਈ ਏਟੀਪੀ ਮਦਨਜੀਤ ਸਿੰਘ ਬੇਦੀ ਕਰ ਰਹੇ ਸਨ। ਅਸਥਾਈ ਕਬਜ਼ੇ ਨੂੰ ਹਟਵਾਉਣ ਲਈ ਬੀਐਂਡਆਰ, ਤਹਿਬਾਜ਼ਾਰੀ ਤੇ ਬਿਲਡਿੰਗ ਬ੍ਰਾਂਚ ਦੇ ਤਾਂ ਮੁਲਾਜ਼ਮ ਸਨ ਹੀ, ਨਾਲ ਹੀ ਨਾਲ ਜ਼ਿਲ੍ਹਾ ਪੁਲੀਸ ਦੀ ਫੌਜ ਵੀ ਉੱਥੇ ਪੁੱਜ ਗਈ। ਏਟੀਪੀ ਬੇਦੀ ਨੇ ਕਿਹਾ ਕਿ ਪਰਿਵਾਰ ਦੇ ਤਿੰਨ ਮੈਂਬਰ ਕੋਈ ਵਿਵਾਦ ਨਾ ਖੜ੍ਹਾ ਕਰ ਸਕਣ, ਇਸ ਲਈ ਪੁਲੀਸ ਜ਼ਿਆਦਾ ਲਿਆਂਦੀ ਗਈ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All