ਸੈਂਕੜੇ ਕਾਰਕੁਨ Akali Dal Waris Punjab De ’ਚ ਸ਼ਾਮਲ
ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਤਰਸੇਮ ਸਿੰਘ ਨੇ ਪਾਰਟੀ ਵਿੱਚ ਸਵਾਗਤ ਕੀਤਾ
ਹਲਕਾ ਆਤਮ ਨਗਰ ਦੇ ਸੈਂਕੜੇ ਵਰਕਰ ਤਰਲੋਚਨ ਸਿੰਘ ਬੈਂਸ ਅਤੇ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋ ਗਏ। ਡਾਬਾ ਰੋਡ ਸਥਿਤ ਢੰਡ ਪੈਲੇਸ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਜਥੇਦਾਰ ਹਰਪਾਲ ਸਿੰਘ ਕੋਹਲੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਪਾਰਟੀ ਦਾ ਕਾਫ਼ਲਾ ਦਿਨੋ-ਦਿਨ ਵਧ ਰਿਹਾ ਹੈ ਅਤੇ ਇਹ ਜਥੇਬੰਦੀ ਹੁਣ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੀ ਇੱਕੋ-ਇੱਕ ਅਜਿਹੀ ਖੇਤਰੀ ਪਾਰਟੀ ਹੈ, ਜਿਸ ਉੱਪਰ ਪੰਜਾਬ ਦੇ ਲੋਕ ਭਰੋਸਾ ਕਰਦੇ ਹਨ। ਸਮਾਗਮ ਨੂੰ ਅਮਰਜੀਤ ਸਿੰਘ ਵਿਨਚੜੀ, ਭਾਈ ਹਰਭਜਨ ਸਿੰਘ ਤੋੜ, ਮੁੱਖ ਬੁਲਾਰੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ ਨੇ ਵੀ ਸੰਬੋਧਨ ਕਰਦਿਆਂ ਪਾਰਟੀ ਦੀਆਂ ਪੰਥਕ ਅਤੇ ਪੰਜਾਬ ਹਿਤੈਸ਼ੀ ਨੀਤੀਆਂ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ ਪਾਰਟੀ ਵਿੱਚ ਤਰਲੋਚਨ ਸਿੰਘ ਬੈਂਸ, ਸੁਖਵਿੰਦਰ ਸਿੰਘ ਬੈਂਸ, ਮਨਦੀਪ ਸਿੰਘ ਬੈਂਸ, ਜਸਵਿੰਦਰ ਸਿੰਘ, ਦਲਜੀਤ ਸਿੰਘ, ਅਜੀਤ ਸਿੰਘ, ਸਤਵੀਰ ਸਿੰਘ ਗਿੱਲ ਅਤੇ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਸਮਰਥਕਾਂ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਵੇਂ ਸ਼ਾਮਲ ਹੋਏ ਆਗੂਆਂ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਅਬਜ਼ਰਵਰ ਪ੍ਰਿਥੀਪਾਲ ਸਿੰਘ ਬਟਾਲਾ, ਸੀਨੀਅਰ ਆਗੂ ਰਛਪਾਲ ਸਿੰਘ ਪਮਾਲ, ਰਾਜੀਵ ਕੁਮਾਰ ਲਵਲੀ ਅਤੇ ਸੰਦੀਪ ਸਿੰਘ ਰੁਪਾਲੋਂ ਵੀ ਹਾਜ਼ਰ ਸਨ।
