DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿਲ੍ਹੇ ਦੇ ਉੱਤਮ ਪ੍ਰਾਇਮਰੀ ਸਕੂਲਾਂ ਤੇ ਅਧਿਆਪਕਾਂ ਦਾ ਸਨਮਾਨ

ਪੰਜ ਸਕੂਲ ਉੱਤਮ ਐਲਾਨੇ; ਬਲਾਕ ਕੋਆਰਡੀਨੇਟਰ ਤੇ ਰਿਸੋਰਸ ਪਰਸਨਜ਼ ਵੀ ਸਨਮਾਨੇ
  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਸਨਮਾਨੇ ਗਏ ਅਧਿਆਪਕ, ਕੋਆਰਡੀਨੇਟਰ ਤੇ ਰਿਸੋਰਸ ਪਰਸਨ। -ਫੋਟੋ: ਅਸ਼ਵਨੀ ਧੀਮਾਨ
Advertisement
ਸਤਵਿੰਦਰ ਬਸਰਾਲੁਧਿਆਣਾ, 26 ਮਾਰਚ

ਲੁਧਿਆਣਾ ਜ਼ਿਲ੍ਹੇ ਵਿੱਚ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਸਕੂਲਾਂ ਵਿੱਚੋਂ ਪੰਜ ਉੱਤਮ ਪ੍ਰਾਇਮਰੀ ਸਕੂਲਾਂ ਦੇ ਨਾਲ-ਨਾਲ ਅਧਿਆਪਕਾਂ, ਬਲਾਕ ਕੋਆਰਡੀਨੇਟਰਾਂ ਅਤੇ ਰਿਸੋਰਸ ਪਰਸਨਜ਼ ਦਾ ਸਨਮਾਨ ਕੀਤਾ ਗਿਆ। ਸਥਾਨਕ ਮੈਰੀਟੋਰੀਅਰ ਸਕੂਲ ਵਿੱਚ ਕਰਵਾਏ ਸਮਾਗਮ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਰਵਿੰਦਰ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸਕੂਲਾਂ, ਅਧਿਆਪਕਾਂ ਅਤੇ ਹੋਰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।

Advertisement

ਇਸ ਸਮਾਗਮ ਵਿੱਚ ਜਿਨ੍ਹਾਂ ਪੰਜ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਉੱਤਮ ਸਕੂਲਾਂ ਦਾ ਸਨਮਾਨ ਦਿੱਤਾ ਗਿਆ, ਉਨ੍ਹਾਂ ਵਿੱਚ ਮਾਂਗਟ-2 ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ, ਬਲਾਕ ਖੰਨਾ-2 ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਘੁੰਗਰਾਲੀ ਰਾਜਪੂਤਾਂ, ਲੁਧਿਆਣਾ-2 ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ, ਲੁਧਿਆਣਾ-1 ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਕੰਗਣਵਾਲ ਅਤੇ ਸਿੱਧਵਾਂ ਬੇਟ-2 ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਸਵੱਦੀ ਕਲਾਂ ਸ਼ਾਮਲ ਹਨ। ਇਸ ਦੇ ਨਾਲ ਹੀ 76 ਪ੍ਰਾਇਮਰੀ ਅਧਿਆਪਕ, ਜਿਨ੍ਹਾਂ ’ਚ ਹਰ ਬਲਾਕ ਤੋਂ ਸੀਐੱਚਟੀ, ਐੱਚਟੀ, ਈਟੀਟੀ ਤੇ ਐਸੋਸੀਏਟ ਟੀਚਰਾਂ ਨੂੰ ਸੈਸ਼ਨ 2024-25 ਦੌਰਾਨ ਗੁਣਾਤਮਕ ਸਿੱਖਿਆ ਅਤੇ ਇਨਫਰਾਸਟਰਕਚਰ ਲਈ ਕੀਤੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ 9 ਬਲਾਕ ਕੋਆਰਡੀਨੇਟਰ ਅਤੇ 11 ਰਿਸੋਰਸ ਪਰਸਨਾਂ ਨੂੰ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਆਖਿਆ ਕਿ ਉਨ੍ਹਾਂ ਸਕੂਲਾਂ ਅਤੇ ਅਧਿਆਪਕਾਂ ਨੂੰ ਉਤਸਾਹਿਤ ਕਰਨ ਦੀ ਮੁਹਿੰਮ ਆਰੰਭੀ ਹੈ, ਜੋ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਇਸੇ ਕੜੀ ਤਹਿਤ ਇਸ ਸਾਲ ਦੌਰਾਨ ਉਹ ਦੂਸਰੀ ਵਾਰ ਆਪਣੇ ਵਧੀਆ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਅੱਗੇ ਵੀ ਜਾਰੀ ਰਹੇਗਾ। ਉਨਾਂ ਦੱਸਿਆ ਕਿ ਲੁਧਿਆਣਾ ਹਮੇਸ਼ਾ ਸਿੱਖਿਆ ਅਤੇ ਦਾਖ਼ਲੇ ਦੇ ਖੇਤਰ ਵਿੱਚ ਪਹਿਲੇ ਸਥਾਨ ਤੇ ਰਿਹਾ ਹੈ ਅਤੇ ਜਿਲੇ ਨੂੰ ਪਹਿਲੇ ਸਥਾਨ ਤੇ ਰੱਖਣ ਵਾਲੇ ਉਨਾਂ ਦੇ ਸਮੂਹ ਅਧਿਆਪਕ ਹਨ।

ਉਪ ਜ਼ਿਲਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਨੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣਾ ਕੰਮ ਭਵਿੱਖ ਵਿੱਚ ਵੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਸਨਮਾਨ ਸਮਾਰੋਹ ਦੌਰਾਨ ਜ਼ਿਲਾ ਰਿਸੋਰਸ ਕੋਆਰਡੀਨੇਟਰ ਮਨਮੀਤ ਪਾਲ ਸਿੰਘ, ਜ਼ਿਲਾ ਐਮਆਈਐਸ ਕੋਆਰਡੀਨੇਟਰ ਵਿਸ਼ਾਲ ਕੁਮਾਰ, ਸਮੂਹ ਬੀ.ਪੀ.ਈ.ਓ, ਸੁਪਰਡੈਂਟ ਮਹਿੰਦਰ ਸਿੰਘ ਅਤੇ ਦਫ਼ਤਰੀ ਅਮਲਾ ਹਾਜ਼ਰ ਰਿਹਾ।

Advertisement
×