DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਐਡਵੋਕੇਟ ਜੋਧ ਸਿੰਘ ਤੇ ਅਸ਼ਮੀਤ ਸਿੰਘ ਦਾ ਸਨਮਾਨ

ਪੀ ਯੂ ਸੈਨੇਟ ਚੋਣਾਂ ’ਚ ਜਿੱਤ ਮਗਰੋਂ ਮੁੱਲਾਂਪੁਰ ਪੁੱਜੀ ‘ਸੱਥ’ ਦੀ ਟੀਮ

  • fb
  • twitter
  • whatsapp
  • whatsapp
featured-img featured-img
ਐਡਵੋਕੇਟ ਜੋਧ ਸਿੰਘ ਅਤੇ ਅਸ਼ਮੀਤ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਵਿੱਚ ਐਡਵੋਕੇਟ ਜੋਧ ਸਿੰਘ ਦੀ ਜਿੱਤ ਮਗਰੋਂ ਲੁਧਿਆਣਾ ਜ਼ਿਲ੍ਹੇ ਦੇ ਗ੍ਰੈਜੂਏਟ ਵੋਟਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਨ ਲਈ ‘ਸੱਥ’ ਦੀ ਟੀਮ ਅਸ਼ਮੀਤ ਸਿੰਘ ਅਤੇ ਕਰਨ ਚੱਕ ਦੀ ਅਗਵਾਈ ਹੇਠ ਮੁੱਲਾਂਪੁਰ ਪੁੱਜੀ। ਇੱਥੇ ਮੈਰੀ ਵਿਲਾ ਰੈਸਤਰਾਂ ਵਿੱਚ ਨੌਜਵਾਨ ਆਗੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂ ਮਨਦੀਪ ਸਿੰਘ ਸੇਖੋਂ, ਸਾਬਕਾ ਖੇਤਬਾੜੀ ਅਧਿਕਾਰੀ ਸੁਖਪਾਲ ਸਿੰਘ, ਆਗੂ ਸੁਖਦੇਵ ਸਿੰਘ ਚੱਕ ਅਤੇ ਬੁੱਧੀਜੀਵੀ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਕਿਹਾ ਕਿ ਸੈਨੇਟ ਚੋਣਾਂ ਵਿੱਚ ‘ਸੱਥ’ ਦਾ ਦਾਖ਼ਲਾ ਪੰਜਾਬ ਲਈ ਸ਼ੁੱਭ ਸ਼ਗਨ ਹੈ। ਐਡਵੋਕੇਟ ਜੋਧ ਸਿੰਘ ਨੇ ਵੋਟਰਾਂ ਦੀਆਂ ਆਸਾਂ ’ਤੇ ਖਰਾ ਉਤਰਨ ਦਾ ਭਰੋਸਾ ਦਿੱਤਾ ਜਦਕਿ ਅਸ਼ਮੀਤ ਸਿੰਘ ਨੇ ਕਾਲਜਾਂ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ। ਇਸ ਮੌਕੇ ਇਲਾਕੇ ਦੇ ਪਤਵੰਤਿਆਂ ਵੱਲੋਂ ਦੋਵਾਂ ਆਗੂਆਂ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਸੁਖਦੇਵ ਸਿੰਘ ਚੱਕ ਕਲਾਂ ਅਤੇ ਮਨਦੀਪ ਸਿੰਘ ਸੇਖੋਂ ਨੇ ਧੰਨਵਾਦ ਕੀਤਾ।

Advertisement
Advertisement
×