DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪੀ ਆਰ ਟੀ ਸੀ ਬੱਸ ’ਤੇ ਪੱਥਰ ਮਾਰਨ ਮਗਰੋਂ ਰਾਜਮਾਰਗ ਜਾਮ

ਕਥਿਤ ਮੁਲਜ਼ਮ ਔਰਤ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ; ਮਾਮਲੇ ਦੀ ਜਾਂਚ ਜਾਰੀ

  • fb
  • twitter
  • whatsapp
  • whatsapp
featured-img featured-img
ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਖੜ੍ਹੀਆਂ ਬੱਸਾਂ। (ਇਨਸੈੱਟ) ਪੀੜਤ ਕੰਡਕਟਰ।
Advertisement

ਕਸਬਾ ਗੁਰੂਸਰ ਸੁਧਾਰ ਵਿੱਚ ਦੇਰ ਸ਼ਾਮ ਪੀ ਆਰ ਟੀ ਸੀ ਬੱਸ ’ਤੇ ਕਥਿਤ ਤੌਰ ’ਤੇ ਪੱਥਰ ਮਾਰਨ ਅਤੇ ਕੰਡਕਟਰ ਨਾਲ ਹੱਥੋ-ਪਾਈ ਮਗਰੋਂ ਰੋਸ ਵਿੱਚ ਡਰਾਈਵਰਾਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਦੋਵੇਂ ਪਾਸਿਆਂ ਬੱਸਾਂ ਟੇਢੀਆਂ ਖੜ੍ਹੀਆਂ ਕਰ ਕੇ ਆਵਾਜਾਈ ਠੱਪ ਕਰ ਦਿੱਤੀ।

ਬੱਸ ਨੰਬਰ ਪੀ ਬੀ 11 ਡੀ ਐੱਫ ਦੇ ਕੰਡਕਟਰ ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਬੱਸ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਸੀ, ਜਿਸ ਨੂੰ ਡਰਾਈਵਰ ਸੁਖਵਿੰਦਰ ਸਿੰਘ ਵਾਸੀ ਪਟਿਆਲਾ ਚਲਾ ਰਿਹਾ ਸੀ। ਸੁਧਾਰ ਬੱਸ ਅੱਡੇ ਤੋਂ ਜਦੋਂ ਬੱਸ ਸਰਕਾਰੀ ਹਸਪਤਾਲ ਸਾਹਮਣੇ ਪੁੱਜੀ ਤਾਂ ਇੱਕ ਪਰਵਾਸੀ ਔਰਤ ਨੇ ਚੱਲਦੀ ਬੱਸ ਦੇ ਅਗਲੇ ਸ਼ੀਸ਼ੇ ’ਤੇ ਪੱਥਰ ਮਾਰ ਦਿੱਤਾ। ਡਰਾਈਵਰ ਵੱਲੋਂ ਬੱਸ ਹੌਲੀ ਕਰਨ ’ਤੇ ਉਸ ਨੇ ਇੱਕ ਹੋਰ ਪੱਥਰ ਬੱਸ ਦੇ ਪਿਛਲੇ ਪਾਸੇ ਵੱਲ ਵੀ ਸੁੱਟਿਆ।

Advertisement

ਕੰਡਕਟਰ ਕੁਲਦੀਪ ਸਿੰਘ ਮੁਤਾਬਕ ਜਦੋਂ ਬੱਸ ਰੋਕ ਕੇ ਔਰਤ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਹ ਮੋਬਾਈਲ ਫੋਨ ਨਾਲ ਵੀਡੀਓ ਬਣਾਉਂਦੀ ਹੋਈ, ਉਸ ਨਾਲ ਹੱਥੋਪਾਈ ਕਰਨ ਲੱਗ ਪਈ। ਉਸ ਨੇ ਦੱਸਿਆ ਕਿ ਮਹਿਲਾ ਨੇ ਉਸ ਦੀ ਟੀ-ਸ਼ਰਟ ਪਾੜ ਦਿੱਤੀ ਅਤੇ ਨਕਦੀ ਵਾਲਾ ਬੈਗ ਖੋਹਣ ਦਾ ਵੀ ਦੋਸ਼ ਲਾਇਆ।

Advertisement

ਪੱਥਰ ਲੱਗਣ ਕਾਰਨ ਬੱਸ ਦਾ ਅਗਲਾ ਸ਼ੀਸ਼ਾ ਤਿੜਕ ਗਿਆ।

ਘਟਨਾ ਤੋਂ ਨਾਰਾਜ਼ ਪੀ ਆਰ ਟੀ ਸੀ ਚਾਲਕਾਂ ਨੇ ਖ਼ਾਲਸਾ ਕਾਲਜ ਅਤੇ ਸਰਕਾਰੀ ਹਸਪਤਾਲ ਸਾਹਮਣੇ ਰਾਜ ਮਾਰਗ ’ਤੇ ਦੋਵੇਂ ਪਾਸੇ ਬੱਸਾਂ ਖੜ੍ਹੀਆਂ ਕਰ ਕੇ ਜਾਮ ਲਾ ਦਿੱਤਾ। ਸੂਚਨਾ ਮਿਲਣ ’ਤੇ ਥਾਣਾ ਸੁਧਾਰ ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਮਹਿਲਾ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਥਾਣੇ ਲਿਆਂਦਾ ਗਿਆ। ਬੱਸ ਚਾਲਕ ਸੁਖਵਿੰਦਰ ਸਿੰਘ, ਕੰਡਕਟਰ ਕੁਲਦੀਪ ਸਿੰਘ ਅਤੇ ਹੋਰ ਪੀ ਆਰ ਟੀ ਸੀ ਕਰਮਚਾਰੀ ਅਗਲੀ ਕਾਨੂੰਨੀ ਕਾਰਵਾਈ ਲਈ ਥਾਣਾ ਸੁਧਾਰ ਪਹੁੰਚ ਗਏ। ਔਰਤ ਮੁੱਲਾਂਪੁਰ ਦਾਖਾ ਦੀ ਦੱਸੀ ਜਾ ਰਹੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਸੀ।

Advertisement
×