ਲੁਧਿਆਣਾ ਵਿੱਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ

ਲੁਧਿਆਣਾ ਵਿੱਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ

ਵਰ੍ਹਦੇ ਮੀਂਹ ਵਿੱਚੋਂ ਲੰਘਦੇ ਹੋਏ ਰਾਹਗੀਰ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ

ਲੁਧਿਆਣਾ, 4 ਅਗਸਤ

ਇਥੇ ਅੱਜ ਦੂਜੇ ਦਿਨ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ ਹੈ। ਜਾਣਕਾਰੀ ਮੁਤਾਬਿਕ ਸਵੇਰੇ 12 ਵਜੇ ਤੱਕ ਪਹਿਲਾਂ ਧੁੱਪ ਸੀ ਤੇ ਫਿਰ ਕਾਲੇ ਬੱਦਲ ਛਾ ਗਏ, ਜਿਸ ਤੋਂ ਬਾਅਦ ਮੀਂਹ ਪੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਕਿ ਦੁਪਹਿਰ ਬਾਅਦ ਤੱਕ ਜਾਰੀ ਰਿਹਾ। ਮੀਂਹ ਨਾਲ ਸ਼ਹਿਰ ’ਚ ਮੌਸਮ ਸੁਹਾਵਣਾ ਹੋ ਗਿਆ ਅਤੇ ਗਰਮੀ ਤੋਂ ਰਾਹਤ ਮਿਲਣ ਨਾਲ ਲੋਕਾਂ ਦੇ ਚਿਹਰੇ ਖਿੜ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਜ਼ਿਲ੍ਹੇ ’ਚ 55 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਜਦੋਂ ਕਿ ਦਿਨ ਦਾ ਤਾਪਮਾਨ 30.2 ਡਿਗਰੀ ਤੇ ਰਾਤ ਦਾ ਤਾਪਮਾਨ 28.4 ਡਿਗਰੀ ਸੈੱਲਸੀਅਸ ਰਿਹਾ।  ਪੀਏਯੂ ਮੌਸਮ ਵਿਭਾਗ ਦੇ ਮਾਹਿਰ ਡਾ. ਕੇ.ਕੇ ਗਿੱਲ ਨੇ ਦੱਸਿਆ ਕਿ ਹੁਣ ਆਉਣ ਵਾਲੇ ਦੋ ਦਿਨਾਂ ਵਿੱਚ ਵੀ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਇਸ ਵਾਰ ਅਗਸਤ ਤੇ ਸਤੰਬਰ ’ਚ ਆਮ ਤੋਂ ਵੱਧ ਮੀਂਹ ਪਵੇਗਾ। ਜਦੋਂ ਕਿ ਜੁਲਾਈ ’ਚ ਵੀ ਜ਼ਿਲ੍ਹੇ ਅੰਦਰ ਆਮ ਨਾਲੋਂ ਵੱਧ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਜੁਲਾਈ ’ਚ ਆਮ ਤੌਰ ’ਤੇ ਸਿਰਫ਼ 216 ਮਿਲੀਮੀਟਰ ਮੀਂਹ ਪੈਂਦਾ ਹੈ, ਜਦੋਂ ਕਿ ਇਸ ਵਾਰ 271.2 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ। ਇਹੀ ਨਹੀਂ ਜੁਲਾਈ ’ਚ ਆਮ ਤੌਰ ’ਤੇ 8 ਮੀਂਹ ਵਾਲੇ ਦਿਨ ਹੁੰਦੇ ਹਨ, ਜਦੋਂ ਕਿ ਇਸ ਵਾਰ ਜੁਲਾਈ 9 ਮੀਂਹ ਵਾਲੇ ਦਿਨ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਪੂਰੇ ਮੌਨਸੂਨ ਸੀਜ਼ਨ ’ਚ ਜ਼ਿਲ੍ਹੇ ’ਚ 600 ਮਿਲੀਮੀਟਰ ਮੀਂਹ ਪੈਂਦਾ ਹੈ। ਜਦੋਂ ਕਿ ਜੂਨ, ਜੁਲਾਈ ਤੇ ਹੁਣ ਤੱਕ ਅਗਸਤ ਦੇ ਪਹਿਲੇ ਹਫ਼ਤੇ ’ਚ 411 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ। ਜਦੋਂ ਕਿ ਹਾਲੇ ਅਗਸਤ ਤੇ ਸਤੰਬਰ ਮਹੀਨਾ ਬਾਕੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All