ਹਸਪਤਾਲ ਐਂਪਲਾਈਜ਼ ਯੂਨੀਅਨ ਨੇ ਮੁਸ਼ਾਇਰਾ ਕਰਵਾਇਆ
ਬਰਾਊਨ ਮੈਮੋਰੀਅਲ ਹਸਪਤਾਲ ਐਂਪਲਾਈਜ਼ ਯੂਨੀਅਨ ਵੱਲੋਂ ਮੁਸ਼ਾਇਰਾ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ, ਚੇਅਰਮੈਨ ਸਿਟੀਜ਼ਨ ਕੌਂਸਲ ਲੁਧਿਆਣਾ ਦਰਸ਼ਨ ਅਰੋੜਾ, ਕੌਂਸਲਰ ਮਨਪ੍ਰੀਤ ਸਿੰਘ ਮੰਨਾ, ਡਾਇਰੈਕੋਟਰੇਟ ਸਰਵਣ ਸਹਿਗਲ, ਡਾ. ਬਲਵਿੰਦਰ ਸਿੰਘ, ਕ੍ਰਿਸਚੀਅਨ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ...
ਬਰਾਊਨ ਮੈਮੋਰੀਅਲ ਹਸਪਤਾਲ ਐਂਪਲਾਈਜ਼ ਯੂਨੀਅਨ ਵੱਲੋਂ ਮੁਸ਼ਾਇਰਾ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ, ਚੇਅਰਮੈਨ ਸਿਟੀਜ਼ਨ ਕੌਂਸਲ ਲੁਧਿਆਣਾ ਦਰਸ਼ਨ ਅਰੋੜਾ, ਕੌਂਸਲਰ ਮਨਪ੍ਰੀਤ ਸਿੰਘ ਮੰਨਾ, ਡਾਇਰੈਕੋਟਰੇਟ ਸਰਵਣ ਸਹਿਗਲ, ਡਾ. ਬਲਵਿੰਦਰ ਸਿੰਘ, ਕ੍ਰਿਸਚੀਅਨ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਏਲਫਰੇਡ ਗੁਡਵਿਨ, ਟਰੇਡ ਯੂਨੀਅਨ ਆਗੂ ਐੱਮ ਐੱਸ ਭਾਟੀਆ ਅਤੇ ਜਗਦੀਸ਼ ਚੰਦ ਨੇ ਬਤੌਰ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਮੁਸ਼ਾਇਰੇ ਵਿੱਚ ਨਜ਼ਾਮਤ ਪਾਦਰੀ ਪ੍ਰੇਮ ਸ਼ਾਰਦਾ ਵੱਲੋਂ ‘ਆਸੀ’, ਰਾਬਰਟ ਬੀ ਐੱਲ ਨਾਦਾਨ, ਪੌਲ ਸੰਸਾਰਪੁਰੀ ਅਤੇ ਥਾਮ ਫ੍ਰੈਂਕਲਿਨ ਵੱਲੋਂ ‘ਬੇਤਾਬ’, ਸੁਨੀਲ ਕੁਮਾਰ ਵੱਲੋਂ ‘ਮੋਹਸਿਨ’, ਅਨੁਰਾਗ ਵੱਲੋਂ ‘ਮੰਜ਼ਰ’, ਐੱਸ ਕੇ ਪਾਟਿਲ ਵੱਲੋਂ ‘ਨਾਕਾਮ’, ਸੈਮ ਵੱਲੋਂ ‘ਮੁਸਾਫਿਰ’ ਆਦਿ ਨਾਮਾਂ ਹੇਠ ਨਜ਼ਮਾਂ ਦੀ ਪੇਸ਼ਕਾਰੀ ਕੀਤੀ ਗਈ। ਯੂਨੀਅਨ ਦੇ ਜਨਰਲ ਸਕੱਤਰ ਬੀ ਐੱਮ ਫਰੈਂਡਰਿਕ ਨੇ ਦੱਸਿਆ ਕਿ ਇਸ ਸਾਲਾਨਾ ਸਮਾਗਮ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਾ, ਡਾ. ਇਕਬਾਲ ਸਿੰਘ, ਡਾ. ਐੱਨ ਆਰ ਮਲਹੋਤਰਾ, ਬਲਵਿੰਦਰ ਸਿੰਘ ਲਾਇਲਪੁਰੀ, ਵਿਪਨ ਸਾਗਰ ਨੇ ਯੂਨੀਅਨ ਨੂੰ ਨਵੇਂ ਸਾਲ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਆਪਣੇ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੇ ਪ੍ਰਬੰਧਾਂ ਵਿੱਚ ਨਰਸਿੰਗ ਵਿਭਾਗ ਅਤੇ ਕੋਰੀਅਰ ਸੈਕਸ਼ਨ ਦੇ ਕਰਮਚਾਰੀਆਂ ਨੇ ਉਚੇਚੀ ਸੇਵਾ ਦਿੱਤੀ।

