ਹਰਵਿਰਾਜ ਦੀ ਭਾਰਤੀ ਸ਼ੂਟਿੰਗ ਟੀਮ ’ਚ ਚੋਣ
ਪੰਜਾਬ ਦੇ ਲੁਧਿਆਣਾ ਤੋਂ 19 ਸਾਲਾ ਨੌਜਵਾਨ ਹਰਵਿਰਾਜ ਸਿੰਘ ਦੀ ਭਾਰਤੀ ਜੂਨੀਅਰ ਸਕੀਟ ਸ਼ੂਟਿੰਗ ਟੀਮ ਵਿੱਚ ਚੋਣ ਹੋ ਗਈ ਹੈ। ਉਹ ਅਪਰੈਲ ਵਿੱਚ ਕਾਇਰਾ ਆਈ ਐੱਸ ਐੱਸ ਐੱਫ ਜੂਨੀਅਰ ਵਿਸ਼ਵ ਕੱਪ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ। ਇਸ ਤੋਂ ਬਾਅਦ ਜੂਨ...
ਪੰਜਾਬ ਦੇ ਲੁਧਿਆਣਾ ਤੋਂ 19 ਸਾਲਾ ਨੌਜਵਾਨ ਹਰਵਿਰਾਜ ਸਿੰਘ ਦੀ ਭਾਰਤੀ ਜੂਨੀਅਰ ਸਕੀਟ ਸ਼ੂਟਿੰਗ ਟੀਮ ਵਿੱਚ ਚੋਣ ਹੋ ਗਈ ਹੈ। ਉਹ ਅਪਰੈਲ ਵਿੱਚ ਕਾਇਰਾ ਆਈ ਐੱਸ ਐੱਸ ਐੱਫ ਜੂਨੀਅਰ ਵਿਸ਼ਵ ਕੱਪ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ। ਇਸ ਤੋਂ ਬਾਅਦ ਜੂਨ ਵਿੱਚ ਜਰਮਨੀ ਵਿੱਚ ਹੋਣ ਵਾਲੀ ਆਈ ਐੱਸ ਐੱਸ ਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਵੇਗਾ। ਹਰਵਿਰਾਜ ਦੀ ਚੋਣ ਕੌਮੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨਾਂ ਤੋਂ ਬਾਅਦ ਹੋਈ ਹੈ। ਉਸ ਨੇ ਦਸੰਬਰ 2025 ਵਿੱਚ ਨਵੀਂ ਦਿੱਲੀ ਵਿੱਚ ਹੋਈ 68ਵੀਂ ਕੌਮੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਯੂਥ ਨੈਸ਼ਨਲ ਚੈਂਪੀਅਨ ਦਾ ਖਿਤਾਬ ਜਿੱਤਿਆ। ਜਨਵਰੀ 2026 ਵਿੱਚ ਭੋਪਾਲ ਵਿੱਚ ਹੋਏ ਚੌਥੇ ਦਿਗਵਿਜੈ ਸ਼ੂਟਿੰਗ ਮੁਕਾਬਲੇ ਵਿੱਚ ਜੂਨੀਅਰ ਸ਼੍ਰੇਣੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਜਨਵਰੀ ਵਿੱਚ ਨਵੀਂ ਦਿੱਲੀ ਵਿੱਚ ਕਰਵਾਏ ਭਾਰਤੀ ਟੀਮ ਟ੍ਰਾਇਲ-2 ਥਾਂ ਬਣਾਈ। ਲੁਧਿਆਣਾ ਦੇ ਸਤ ਪਾਲ ਮਿੱਤਲ ਸਕੂਲ ਤੋਂ ਪਾਸ ਆਊਟ, ਹਰਵਿਰਾਜ ਹੁਣ ਐੱਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਤੋਂ ਗ੍ਰੈਜੂਏਸ਼ਨ ਕਰ ਰਿਹਾ ਹੈ। ਉਸ ਨੇ ਆਪਣੀ ਪ੍ਰਾਪਤੀ ਅਤੇ ਸਫਲਤਾ ਦਾ ਸਿਹਰਾ ਆਪਣੇ ਕੋਚ ਓਲੰਪੀਅਨ ਮੈਰਾਜ ਅਹਿਮਦ ਖਾਨ, ਸਤ ਪਾਲ ਮਿੱਤਲ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਗੋਗੀਆ ਤੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਗੁਰਸ਼ਰਨ ਸਿੰਘ ਸੰਧੂ ਨੂੰ ਦਿੱਤਾ ਹੈ।

