DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Har Booth Congress Mazboot Program: ਨਸ਼ੇ ਦੇ ਖ਼ਾਤਮੇ ਸਣੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ: ਮੇਜਰ ਮੁੱਲਾਂਪੁਰ

ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਲਈ ਲਾਮਬੰਦੀ

  • fb
  • twitter
  • whatsapp
  • whatsapp
featured-img featured-img
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ।
Advertisement

ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਅੱਜ ਇਥੇ ਪਾਰਟੀ ਦੇ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੀ ਤਿਆਰੀ ਸਬੰਧੀ ਰੱਖੀ ਮੀਟਿੰਗ ਦੀ ਪ੍ਰਧਾਨਗੀ ਲਈ ਪੁੱਜੇ। ਮੀਟਿੰਗ ਦੌਰਾਨ ਹਲਕਾ ਜਗਰਾਉਂ ਵਿੱਚ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤਕ ਮਜ਼ਬੂਤ ਕਰਨ, ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨਾਲ ਵੱਧ ਤੋਂ ਵੱਧ ਸੰਪਰਕ ਬਣਾਉਣ ਸਬੰਧੀ ਚਰਚਾ ਹੋਈ। ਮੇਜਰ ਸਿੰਘ ਮੁੱਲਾਂਪੁਰ ਨੇ ਇਸ ਮੌਕੇ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਤੋਂ ਲੋਕ ਅੱਕੇ ਬੈਠੇ ਹਨ। ਪੰਜਾਬ ਦੇ ਲੋਕ ਐਤਕੀਂ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦੇ ਹਨ ਜਿਸ ਕਰ ਕੇ ਦਿਲ ਛੋਟਾ ਕਰਨ ਦੀ ਲੋੜ ਨਹੀਂ ਸਗੋਂ ਤਕੜੇ ਹੋ ਕੇ ਬੂਥ ਪੱਧਰ ਤੱਕ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਅਨੁਸਾਰ ਜੇ ਕਾਂਗਰਸ ਹਰ ਹਲਕੇ ਦੇ ਹਰ ਬੂਥ ਤੱਕ ਆਪਣੀ ਪਹੁੰਚ ਬਣਾ ਗਈ ਤਾਂ ਕਾਂਗਰਸ ਸਰਕਾਰ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਸਰਕਾਰ ਦੇ ਨਸ਼ਾ ਖ਼ਾਤਮੇ ਦੇ ਦਾਅਵੇ ਨੂੰ ਖੋਖਲਾ ਦੱਸਦਿਆਂ ਅੱਜ ਦੀ ਬੇਟ ਇਲਾਕੇ ਦੇ ਪਿੰਡ ਮੁਨੱਵਰਪੁਰਾ ਦੀ ਉਦਾਹਰਨ ਦਿੱਤੀ। ਉਨ੍ਹਾਂ ਕਿਹਾ ਕਿ ਜੇ ਭਗਵੰਤ ਮਾਨ ਦੇ ਦਾਅਵੇ ਸੱਚ ਹਨ ਤਾਂ ਇਸ ਪਿੰਡ ਵਿੱਚ ਇਕੋ ਦਿਨ ਦੋ ਨੌਜਵਾਨ ਕਿਵੇਂ ਚਿੱਟੇ ਨਾਲ ਮਰ ਗਏ।

ਉਨ੍ਹਾਂ ਕਿਹਾ ਕਿ ਇਹ ਹਾਲ ਸਾਰੇ ਪੰਜਾਬ ਦਾ ਹੈ। ਨਸ਼ੇ ਵਾਂਗ ਇਸ ਸਰਕਾਰ ਦੇ ਬਾਕੀ ਦਾਅਵੇ ਵੀ ਖੋਖਲੇ ਹਨ। ਸਿਰਫ਼ ਦਿਖਾਵਾ ਹੀ ਵੱਡਾ ਹੈ ਜੋ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚ ਕੇ ਹੋ ਰਿਹਾ ਹੈ। ਸੂਝਵਾਨ ਪੰਜਾਬੀ ਇਹ ਸਭ ਸਮਝਦੇ ਹਨ ਤੇ ਦੂਜੀ ਵਾਰ ਬਦਲਾਅ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਨ੍ਹਾਂ ਦੱਸਿਆ ਕਿ 6 ਅਗਸਤ ਨੂੰ ਹਰ ਬੂਥ ਕਾਂਗਰਸ ਮਜ਼ਬੂਤ ਮਿਸ਼ਨ ਤਹਿਤ ਪ੍ਰੋਗਰਾਮ ਹੋ ਰਿਹਾ ਹੈ। ਇਸ ਵਿੱਚ ਸਾਰੇ ਜ਼ਿਲ੍ਹੇ ਵਿੱਚੋਂ ਕਾਂਗਰਸੀ ਵਰਕਰ ਤੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਜ਼ਰੂਰ ਪਹੁੰਚਣ। ਮੀਟਿੰਗ ਵਿੱਚ ਪਹੁੰਚਣ ‘ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ ਅਤੇ ਭਰੋਸਾ ਦਿਵਾਇਆ ਕਿ ਇਸ ਪ੍ਰੋਗਰਾਮ ਲਈ ਉਸ ਦਿਨ ਜਗਰਾਉਂ ਤੋਂ ਵੱਡਾ ਕਾਫ਼ਲਾ ਪਹੁੰਚੇਗਾ। ਇਸ ਮੌਕੇ ਬਜ਼ੁਰਗ ਕਾਂਗਰਸੀ ਆਗੂ ਗੋਪਾਲ ਸ਼ਰਮਾ, ਸਾਬਕਾ ਡਾਇਰੈਕਟਰ ਪ੍ਰਸ਼ੋਤਮ ਖਲੀਫਾ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ, ਫੀਨਾ ਸਭਰਵਾਲ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਰਮਿੰਦਰਜੀਤ ਗਿੱਲ, ਸੁਖਵਿੰਦਰ ਸਿੰਘ ਭਸੀਣ, ਬਲਬੀਰ ਸਿੰਘ ਹਾਜ਼ਰ ਸਨ।

Advertisement

Advertisement
Advertisement
×