ਗੁਰਪ੍ਰੀਤ ਸਿੰਘ ਨੂੰ ਟੀਚਰ ਆਫ ਦਾ ਈਅਰ ਐਵਾਰਡ
ਟੀਚਰ ਆਫ਼ ਦਾ ਈਅਰ ਆਫ਼ ਪੰਜਾਬ ਐਪਰੀਸੀਏਸ਼ਨ ਐਵਾਰਡ-2024 ਇਥੋਂ ਦੇ ਨੇੜਲੇ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ, ਕੋਟਾਂ ਦੇ ਅਧਿਆਪਕ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਪ੍ਰਾਪਤ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ...
ਟੀਚਰ ਆਫ਼ ਦਾ ਈਅਰ ਆਫ਼ ਪੰਜਾਬ ਐਪਰੀਸੀਏਸ਼ਨ ਐਵਾਰਡ-2024 ਇਥੋਂ ਦੇ ਨੇੜਲੇ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ, ਕੋਟਾਂ ਦੇ ਅਧਿਆਪਕ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਪ੍ਰਾਪਤ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਡਾ. ਗੁਰਮੋਹਨ ਸਿੰਘ ਵਾਲੀਆ ਨੇ ਦੱਸਿਆ ਕਿ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਯੂ ਐੱਸ ਏ ਦੁਆਰਾ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਵਿੱਚ ਪੂਰੇ ਪੰਜਾਬ ਵਿੱਚੋਂ ਅਧਿਆਪਕ ਐਵਾਰਡ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਜਿਨ੍ਹਾਂ ਦੀ ਕੈਟਾਗਰੀ ਸਾਹਿਤਕ ਜਾਂ ਅਧਿਆਪਕ ਖੇਤਰ ਵਿੱਚ ਵਿਸ਼ੇਸ਼ ਗਤੀਵਿਧੀਆਂ ਹੋਣ। ਇਸ ਦੌਰਾਨ ਪੂਰੇ ਪੰਜਾਬ ਵਿਚੋਂ 13 ਅਧਿਆਪਕਾਂ ਦੇ ਨਾਂਅ ਅਗਲੇ ਪੜਾਅ ਲਈ ਚੁਣੇ ਗਏ, ਜਿਸ ਵਿਚ ਉਕਤ ਸਕੂਲ ਦੇ ਅਧਿਆਪਕ ਗੁਰਪ੍ਰੀਤ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਸਕੂਲ ਵੱਲੋਂ ਪਹਿਲਾਂ ਵੀ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟ ਚੁੱਕੇ ਹਨ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਖੁਸ਼ੀ ਪ੍ਰਗਟ ਕਰਦਿਆਂ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਪਲੇਠੇ ਨਾਵਲ ‘ਵੱਗਦੇ ਪਾਣੀ ਵਾਂਗ’ ਏਨਾ ਦੀ ਕਲਮ ਤੋਂ ਰਚਨਾਵਾਂ
‘ਪੰਖੜੀਆਂ’, ਪ੍ਰਾਇਮਰੀ ਸਿੱਖਿਆ, ਹਰਿਆਣਾ ਸਾਹਿਤ ਅਕਾਦਮੀ, ਅਜੀਤ ਅਖਬਾਰ ਅਤੇ ਹੋਰ ਬਹੁਤ ਮੈਗਜ਼ੀਨਾਂ ਵਿੱਚ ਛਪਦੇ ਰਹਿੰਦੇ ਹਨ।

