ਗੁਰਦੁਆਰੇ ’ਚ ਗੁਰਮਤਿ ਸਮਾਗਮ ਕਰਾਇਆ
ਇਥੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਤ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਭਗਤ ਨਾਮਦੇਵ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਮਤਿ ਸਮਾਗਮ ਦੌਰਾਨ ਮਹਾਪੁਰਸ਼ਾਂ ਦੇ ਹਜ਼ੂਰੀ...
Advertisement
ਇਥੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਤ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਭਗਤ ਨਾਮਦੇਵ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਮਤਿ ਸਮਾਗਮ ਦੌਰਾਨ ਮਹਾਪੁਰਸ਼ਾਂ ਦੇ ਹਜ਼ੂਰੀ ਕੀਰਤਨੀ ਜਥੇ ਦੇ ਮੁਖੀ ਭਾਈ ਸੁਖਵਿੰਦਰ ਸਿੰਘ, ਮੁੱਖ ਕਥਾ ਵਾਚਕ ਬਾਬਾ ਅਮਰ ਸਿੰਘ, ਭਾਈ ਜਸਵੀਰ ਸਿੰਘ ਕੋਹਲੀ, ਮੁੱਖ ਗ੍ਰੰਥੀ ਭਾਈ ਬਲਦੇਵ ਸਿੰਘ ਵੱਲੋਂ ਗੁਰਬਾਣੀ ਦੇ ਕੀਰਤਨ ਵਿਖਿਆਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਭਾਈ ਹਰਦੇਵ ਸਿੰਘ ਦੋਰਾਹਾ ਵਲੋਂ ਸਮੂਹ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਖੰਡ ਪਾਠ ਸਾਹਿਬ ਦੇ ਭੋਗ 5 ਨਵੰਬਰ ਨੂੰ ਪਾਏ ਜਾਣਗੇ। ਇਸ ਮੌਕੇ ਗਿਆਨੀ ਅਜਵਿੰਦਰ ਸਿੰਘ, ਜਥੇਦਾਰ ਭਾਈ ਬਾਵਾ ਸਿੰਘ, ਭਾਈ ਗੁਰਨਾਮ ਸਿੰਘ ਅੜੈਚਾ, ਭਾਈ ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
Advertisement
Advertisement
Advertisement
×

