Gurdwara Sidhsar Sahib road widening: ਗਿਆਸਪੁਰਾ ਦੇ ਯਤਨਾਂ ਸਦਕਾ ਸੜਕ ਦਾ ਕੰਮ ਸ਼ੁਰੂ
ਚਾਰ ਕਰੋੜ ਰੁਪਏ ’ਚ ਬਣ ਕੇ ਤਿਆਰ ਹੋਵੇਗੀ ਸਡ਼ਕ
ਗੁਰਦੁਆਰਾ ਸਿੱਧਸਰ ਸਾਹਿਬ ਤੋਂ ਵਾਇਆ ਨਿਜ਼ਾਮਪੁਰ ਤੋਂ ਪਾਇਲ-ਮਲੌਦ ਸੜਕ ਨਾਲ ਜੁੜਨ ਵਾਲੀ 10 ਫੁੱਟ ਚੌੜੀ ਸੜਕ ਨੂੰ ਨਵੇਂ ਪ੍ਰਾਜੈਕਟ ਤਹਿਤ 18 ਫੁੱਟ ਚੌੜੀ ਸੜਕ ਬਣਨ ਦੇ ਕੰਮ ਦੀ ਰਸਮੀ ਸ਼ੁਰੂਆਤ ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ ਨੇ ਰੋਡ ਇੰਸਪੈਕਟਰ ਜਗਦੀਪ ਸਿੰਘ ਤੇ ਸਮੂਹ ਗ੍ਰਾਮ ਦੀ ਹਾਜ਼ਰੀ ’ਚ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਸੜਕ ਚੌੜੀ ਹੋਣ ਨਾਲ ਗੁਰਦੁਆਰਾ ਸਿੱਧਸਰ ਸਾਹਿਬ, ਬਾਬਾ ਸੀਹਾਂ ਸਿੰਘ ਗਿੱਲ ਸਰਕਾਰੀ ਕਾਲਜ ਸਮੇਤ ਮਾਲੇਰਕੋਟਲਾ ਪਹੁੰਚਣ ਵਾਲੇ ਯਾਤਰੂਆਂ ਲਈ ਬੜੀ ਸੌਖ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੜਕ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਯਤਨਾਂ ਸਦਕਾ ਹਲਕੇ ਦੇ ਲੋਕਾਂ ਅਤੇ ਸਿੱਧਸਰ ਸਾਹਿਬ ਪਹੁੰਚਣ ਵਾਲੀ ਸੰਗਤ ਲਈ ਵੱਡੀ ਸੌਗਾਤ ਹੈ ਜੋ 4 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗੀ।
ਇਸ ਮੌਕੇ ਗੁਰਪਿੰਦਰ ਸਿੰਘ ਬੱਬੂ, ਬਲਵਿੰਦਰ ਸਿੰਘ ਵਿੰਦਰੀ, ਬੂਟਾ ਸਿੰਘ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਵੰਤ ਸਿੰਘ ਸਾਰੇ ਪੰਚ, ਅਵਤਾਰ ਸਿੰਘ, ਬਲਵੀਰ ਸਿੰਘ, ਲਖਵੀਰ ਸਿੰਘ ਰਾਜੂ, ਗੁਰਮਨਦੀਪ ਸਿੰਘ, ਸੁਖਵੀਰ ਸਿੰਘ, ਪ੍ਰਗਟ ਸਿੰਘ ਕਾਲਾ, ਸੁਖਦੀਪ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

