ਆਦਰਸ਼ ਸਕੂਲ ਵਿੱਚ ਗ੍ਰੀਨ ਡੇਅ ਮਨਾਇਆ
ਖੇਤਰੀ ਪ੍ਰਤੀਨਿਧ ਲੁਧਿਆਣਾ, 12 ਜੁਲਾਈ ਸਥਾਨਕ ਆਦਰਸ਼ ਨਗਰ ਦੇ ਕਿੰਡਰਗਾਟਨ ਵਿੰਗ ਵਿੱਚ ਗ੍ਰੀਨ ਡੇਅ ਮਨਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਜਿੱਥੇ ਬੱਚੇ ਪੀਲੇ ਰੰਗ ਦੇ ਕੱਪੜੇ ਪਾ ਕੇ ਆਏ ਹੋਏ ਸਨ ਉੱਥੇ ਅਧਿਆਪਕਾਂ ਦਾ ਪਹਿਰਾਵਾ ਹੀ ਹਰਾ ਹੀ ਸੀ।...
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੁਲਾਈ
Advertisement
ਸਥਾਨਕ ਆਦਰਸ਼ ਨਗਰ ਦੇ ਕਿੰਡਰਗਾਟਨ ਵਿੰਗ ਵਿੱਚ ਗ੍ਰੀਨ ਡੇਅ ਮਨਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਜਿੱਥੇ ਬੱਚੇ ਪੀਲੇ ਰੰਗ ਦੇ ਕੱਪੜੇ ਪਾ ਕੇ ਆਏ ਹੋਏ ਸਨ ਉੱਥੇ ਅਧਿਆਪਕਾਂ ਦਾ ਪਹਿਰਾਵਾ ਹੀ ਹਰਾ ਹੀ ਸੀ। ਸਮਾਗਮ ਵਿੱਚ ਬੱਚਿਆਂ ਦੀਆਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਵਿੱਚ ਟਿਯਰ ਐਂਡ ਪੇਸਟਿੰਗ, ਥੰਮ ਪ੍ਰਿਟਿੰਗ ਅਤੇ ਸਬਜ਼ੀਆਂ ਦੀ ਪੇਂਟਿੰਗ ਮੁੱਖ ਆਕਰਸ਼ਨ ਦਾ ਕੇਂਦਰ ਰਹੀਆਂ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੀ ਪਛਾਣ ਯੋਗਤਾ ਦੀ ਪਰਖ ਵੀ ਕੀਤੀ ਗਈ। ਉਨ੍ਹਾਂ ਨੂੰ ਰੰਗਾਂ ਦੇ ਹਿਸਾਬ ਨਾਲ ਚੀਜ਼ਾਂ ਦੀ ਪਛਾਣ ਬਾਰੇ ਦੱਸਿਆ ਗਿਆ। ਪ੍ਰਿੰਸੀਪਲ ਅਮਿਤਾ ਬਾਂਸਲ ਨੇ ਕੋਆਰਡੀਨੇਟਰ ਸੁਨੀਤਾ ਅਰੋੜਾ ਅਤੇ ਪ੍ਰਬੰਧਕੀ ਟੀਮ ਦਾ ਇਸ ਵਧੀਆ ਪ੍ਰੋਗਰਾਮ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਗਿਣਤੀ ’ਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ।
Advertisement
×