ਪੋਤੇ ਦੀ ਸ਼ਹਾਦਤ ਦੇ ਗ਼ਮ ਵਿੱਚ ਦਾਦੀ ਨੇ ਦਮ ਤੋੜਿਆ

ਪੋਤੇ ਦੀ ਸ਼ਹਾਦਤ ਦੇ ਗ਼ਮ ਵਿੱਚ ਦਾਦੀ ਨੇ ਦਮ ਤੋੜਿਆ

ਡੀਪੀਐੱਸ ਬੱਤਰਾ
ਸਮਰਾਲਾ, 11 ਜੁਲਾਈ

ਨੇੜਲੇ ਪਿੰਡ ਢੀਂਡਸਾ ਦੇ ਲਾਂਸ ਨਾਇਕ ਪਲਵਿੰਦਰ ਸਿੰਘ ਜੋ ਕਾਰਗਿਲ ਵਿਖੇ ਜੀਪ ਸਮੇਤ ਦਰਾਸ ਦਰਿਆ ’ਚ ਡਿੱਗਣ ਕਾਰਨ ਸ਼ਹੀਦ ਹੋ ਗਿਆ ਸੀ, ਦੇ ਅੰਤਿਮ ਸੰਸਕਾਰ ਮਗਰੋਂ ਉਸ ਦੀ ਦਾਦੀ ਲਾਜੋਂ ਰਾਣੀ (70) ਨੇ ਵੀ ਸਦਮੇ ’ਚ ਦਮ ਤੌੜ ਦਿੱਤਾ ਹੈ। ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ 18 ਦਿਨਾਂ ਮਗਰੋਂ ਸ਼ਹੀਦ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਕੱਲ ਘਰ ਪੁੱਜਣ ’ਤੇ ਹੀ ਪਰਿਵਾਰ ਵੱਲੋਂ ਉਸ ਦੀ ਦਾਦੀ ਲਾਜੋਂ ਨੂੰ ਪਲਵਿੰਦਰ ਸਿੰਘ ਦੇ ਸ਼ਹੀਦ ਹੋ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਆਪਣੇ ਪੋਤੇ ਦੀ ਸ਼ਹਾਦਤ ਦੀ ਖ਼ਬਰ ਸੁਣਦੇ ਹੀ ਉਸ ਦੀ ਦਾਦੀ ਇਕਦਮ ਸਦਮੇ ਵਿੱਚ ਆ ਗਈ। ਨਾਨਕੇ ਪਿੰਡ ਰਾਮਪੁਰ ਵਿਖੇ ਕੱਲ ਸਰਕਾਰੀ ਸਨਮਾਨਾਂ ਨਾਲ ਹੋਏ ਆਪਣੇ ਪੋਤੇ ਦੇ ਸਸਕਾਰ ਮੌਕੇ ਉਸ ਦੇ ਅੰਤਿਮ ਦਰਸ਼ਨ ਕਰਨ ਵੇਲੇ ਵੀ ਪਲਵਿੰਦਰ ਦੀ ਦਾਦੀ ਅਸਹਿ ਸਦਮੇ ਵਿੱਚ ਸੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All