DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੰਮ੍ਰਿਤਪਾਲ ਸਿੰਘ ਦੀ ਅਗਵਾਈ ’ਚ ਸਰਕਾਰ ਬਣਨਾ ਤੈਅ: ਇਆਲੀ

ਨੇੜਲੇ ਪਿੰਡ ਮੱਲ੍ਹੀਪੁਰ ਵਿੱਚ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਹੇਠਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਹੋਈ। ਇਸ ਦੌਰਾਨ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਸਮੇਂ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ...

  • fb
  • twitter
  • whatsapp
  • whatsapp
Advertisement

ਨੇੜਲੇ ਪਿੰਡ ਮੱਲ੍ਹੀਪੁਰ ਵਿੱਚ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਹੇਠਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਹੋਈ। ਇਸ ਦੌਰਾਨ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਸਮੇਂ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ ਲਹਿਰ ਚੱਲ ਰਹੀ ਹੈ। ਪੰਜਾਬ ਦੇ ਹਮਦਰਦ ਲੋਕ ਇਸ ਲਹਿਰ ਨਾਲ ਜੁੜ ਕੇ ਪੰਜਾਬ ਦਾ ਆਉਣ ਵਾਲਾ ਭਵਿੱਖ ਦੇਖ ਰਹੇ ਹਨ ਕਿਉਂਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਸਾਡੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਕੇਵਲ ਕੁਰਸੀ ਨਾਲ ਸਮਝੌਤਾ ਕੀਤਾ ਹੈ। ਸਾਡੀ ਖੇਤਰੀ ਪਾਰਟੀ ਅੱਜ ਵੈਂਟੀਲੇਟਰ ’ਤੇ ਹੈ, ਇਸ ਕਰਕੇ ਲੋਕਾਂ ਦੀ ਆਸ ਅੰਮ੍ਰਿਤਪਾਲ ਸਿੰਘ ’ਤੇ ਹੈ ਅਤੇ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿੱਚ ਪੰਥਕ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਕਿਹਾ,‘ਸਾਡੀ ਹਮੇਸ਼ਾ ਤਰਾਸਦੀ ਰਹੀ ਹੈ ਕਿ ਸਾਨੂੰ ਇੱਕ ਯੋਗ ਲੀਡਰ ਨਹੀਂ ਮਿਲਿਆ ਪੰਜਾਬ ਦੇ ਲੀਡਰ ਕੇਂਦਰ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਨੂੰ ਵੇਚਦੇ ਰਹੇ ਹਨ। ਇਸ ਕਰਕੇ ਲੋਕਾਂ ਨੂੰ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਰੂਪ ਦੇ ਵਿੱਚ ਆਪਣਾ ਪੰਜਾਬ ਭਵਿੱਖ ਦਾ ਲੀਡਰ ਮਿਲ ਚੁੱਕਿਆ ਹੈ।’

ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਵਰਕਰ ਸਾਡੇ ਲਈ ਸਭ ਤੋਂ ਵੱਡੀ ਤਾਕਤ ਹਨ ਜਿਨ੍ਹਾਂ ਪਾਰਟੀ ਨੂੰ ਅੱਜ ਇਸ ਮੁਕਾਮ ’ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਪਾਇਲ ਦੇ ਲੋਕ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦੀ ਸ਼ੁਰੂਆਤ ਪਾਇਲ ਤੋਂ ਕਰਨਗੇ।

Advertisement

ਇਸ ਮੌਕੇ ਪੰਚਾਇਤ ਮੈਂਬਰ ਦਾਰਾ ਸਿੰਘ, ਇੰਦਰਜੀਤ ਸਿੰਘ ਖਾਲਸਾ, ਬਾਬਾ ਜਸਵੀਰ ਸਿੰਘ, ਰਜਿੰਦਰ ਕੌਰ ਜਸਪਾਲੋਂ, ਜਸਪਾਲ ਸਿੰਘ, ਵਰਿੰਦਰ ਸਿੰਘ, ਅਮਨਦੀਪ ਸਿੰਘ, ਹੈਰੀ ਮੱਲ੍ਹੀ, ਹਰਭਜਨ ਸਿੰਘ, ਦਇਆ ਸਿੰਘ ਲੋਹਟ, ਬਲਵੰਤ ਸਿੰਘ, ਬਰਜਿੰਦਰ ਸਿੰਘ ਬਬਲੂ ਲੋਪੋ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਪ੍ਰਗਟ ਸਿੰਘ ਰੱਬੋ, ਜੋਗਾ ਸਿੰਘ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ, ਮੋਹਣ ਸਿੰਘ, ਸੁੱਖੀ ਅੜੈਚਾ , ਲਵਪ੍ਰੀਤ ਸਿੰਘ, ਪ੍ਰਭਜੋਤ ਸਿੰਘ ਸੋਢੀ, ਹਰਭਜਨ ਸਿੰਘ ਬੇਗੋਵਾਲ, ਪਰਮਜੀਤ ਸਿੰਘ ਕੌੜੀ, ਜੋਰਾ ਸਿੰਘ ਦੋਰਾਹਾ, ਤਨਵੀਰ ਸਿੰਘ ਕੱਦੋਂ, ਮੋਹਣ ਸਿੰਘ, ਲੋਕੇਸ਼ ਕੁਮਾਰ, ਨਾਜ਼ਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

Advertisement

Advertisement
×