ਤੁਰ ਗਿਆ ਪੰਜਾਬੀ ਗੀਤਕਾਰੀ ਦਾ ‘ਸਰਵਣ ਪੁੱਤਰ’ ਥਰੀਕਿਆਂ ਵਾਲਾ

ਤੁਰ ਗਿਆ ਪੰਜਾਬੀ ਗੀਤਕਾਰੀ ਦਾ ‘ਸਰਵਣ ਪੁੱਤਰ’ ਥਰੀਕਿਆਂ ਵਾਲਾ

ਸਤਵਿੰਦਰ ਬਸਰਾ
ਲੁਧਿਆਣਾ, 25 ਜਨਵਰੀ

ਪੰਜਾਬੀ ਸੰਗੀਤ ਜਗਤ ਨੂੰ ਅੱਜ ਉਦਾਸ ਕਰਕੇ ਗੀਤਕਾਰੀ ਦਾ ਥੰਮ ਦੇਵ ਥਰੀਕੇ ਵਾਲਾ ਸਦਾ ਲਈ ਤੁਰ ਗਿਆ। 1939 ਵਿੱਚ ਪਿੰਡ ਨੱਥੂਵਾਲ ਮੋਗਾ ਵਿੱਚ ਜਨਮੇ ਅਤੇ ਲੁਧਿਆਣਾ ਵਿੱਚ ਆਖਰੀ ਸਾਹ ਲੈਣ ਵਾਲੇ ਦੇਵ ਥਰੀਕੇ ਦੇ ਤੁਰ ਜਾਣ ਨਾਲ ਸੰਗੀਤ ਅਤੇ ਸਾਹਿਤ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਭਾਵੇਂ ਇਹ ਗੀਤਕਾਰ ਅੱਜ ਦੁਨਿਆਵੀ ਤੌਰ ’ਤੇ ਚਲਾ ਗਿਆ ਪਰ ਉਸ ਦੀ ਕਲਮ ਨਾਲ ਲਿਖੇ ਗੀਤਾਂ ਕਰਕੇ ਉਹ ਹਮੇਸ਼ਾ ਲੋਕ ਮਨਾਂ ਵਿੱਚ ਵਸਦਾ ਰਹੇਗਾ। ਦੇਵ ਥਰੀਕੇ ਵਾਲੇ ਨੇ ਆਪਣਾ ਪਹਿਲਾ ਗੀਤ ਉਸ ਸਮੇਂ ਲਿਖਿਆ, ਜਦੋਂ ਉਹ ਸਕੂਲ ਵਿੱਚ ਪੜ੍ਹਦਾ ਸੀ। ਉਸ ਦਾ ਲਿਖਿਆ ਗੀਤ ‘ਚੱਲ ਚੁੱਕ ਭੈਣ ਬਸਤਾ, ਸਕੂਲ ਚੱਲੀਏ’, ਉਸ ਸਮੇਂ ਰਸਾਲੇ ਵਿੱਚ ਛਪਿਆ ਸੀ। ਉਸ ਤੋਂ ਬਾਅਦ ਦੇਵ ਥਰੀਕੇ ਵਾਲੇ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਆਪਣੇ ਸਕੂਲ ਦੇ ਪੰਜਾਬੀ ਅਧਿਆਪਕ ਹਰੀ ਸਿੰਘ ਦਿਲਬਰ ਨੂੰ ਆਪਣਾ ਸਾਹਿਤਕ ਗੁਰੂ ਮੰਨਦਾ ਸੀ। ਦੇਵ ਥਰੀਕੇ ਵੱਲੋਂ ਲਿਖੇ ਗੀਤਾਂ ਨੂੰ ਕੁਲਦੀਪ ਮਾਣਕ, ਗੁਰਮੀਤ ਬਾਵਾ, ਸੁਰਿੰਦਰ ਛਿੰਦਾ, ਸਵਰਨ ਲਤਾ, ਕਰਮਜੀਤ ਧੂਰੀ, ਪੰਮੀ ਬਾਈ, ਜਗਮੋਹਨ ਕੌਰ, ਕਰਨੈਲ ਗਿੱਲ ਆਦਿ ਸਮੇਤ ਹੋਰ ਕਈ ਗਾਇਕਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਗਾਇਆ। ਉਸ ਦੇ ਲਿਖੇ ਗੀਤ ‘ਮਾਂ ਹੁੰਦੀ ਏ ਮਾਂ’, ‘ਛੇਤੀ ਕਰ ਸਰਵਣ ਪੁੱਤਰਾ’ ਆਦਿ ਅੱਜ ਤੱਕ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ। ਜੇਕਰ ਉਸ ਨੂੰ ਸ਼ਬਦਾਂ ਦਾ ਯਾਦਗੂਰ ਕਹਿ ਲਈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹ ਆਪਣੇ ਸਮੇਂ ਦੇ ਗੀਤਕਾਰਾਂ ਨਾਲ ਈਰਖਾ ਨਹੀਂ ਸਗੋਂ ਉਨ੍ਹਾਂ ਵੱਲੋਂ ਲਿਖੇ ਗੀਤਾਂ ਦੀ ਚੰਗਿਆਈ ਨੂੰ ਹੋਰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਉਸ ਨੇ ਸਿਰਫ ਗੀਤ ਹੀ ਨਹੀਂ ਸਗੋਂ ਹਰਦੇਵ ਦਲਗੀਰ ਨਾਂ ਹੇਠ ਕਈ ਕਹਾਣੀਆਂ ਵੀ ਲਿਖੀਆਂ ਹਨ। ਉਹ ਆਪਣੇ ਜੀਵਨ ਵਿੱਚ ਦੋ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਗਿਆ ਹੈ। ਦੇਵ ਥਰੀਕੇ ਵਾਲੇ ਵਿੱਚ ਇੱਕ ਵੱਡਾ ਗੁਣ ਇਹ ਵੀ ਸੀ ਕਿ ਉਹ ਚੰਗੀਆਂ ਕਿਤਾਬਾਂ ਨੂੰ ਪੜ੍ਹਨ ਤੋਂ ਪਿੱਛੇ ਨਹੀਂ ਸੀ ਰਹਿੰਦਾ। ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਮਾਲਕ ਹਰੀਸ਼ ਮੋਦਗਿੱਲ ਦਾ ਕਹਿਣਾ ਹੈ ਕਿ ਦੇਵ ਥਰੀਕੇ ਵਾਲਾ ਨਵੀਂ ਕਿਤਾਬ ਆਉਣ ਤੋਂ ਪਹਿਲਾਂ ਹੀ ਫੋਨ ਕਰਨੇ ਸ਼ੁਰੂ ਕਰ ਦਿੰਦਾ ਸੀ। ਉਹ ਬੁੱਕ ਬਾਜ਼ਾਰ ਵਿੱਚੋਂ ਕਿਤਾਬਾਂ ਖਰੀਦ ਕਿ ਪੜ੍ਹਨ ਵਾਲਾ ਸਭ ਤੋਂ ਚੰਗਾ ਪਾਠਕ ਸੀ, ਜਦਕਿ ਬਹੁਤੇ ਵੱਡੇ ਲੋਕ ਕਿਤਾਬਾਂ ਪੜ੍ਹਨ ਤੋਂ ਹੀ ਕਤਰਾਉਂਦੇ ਰਹਿੰਦੇ ਹਨ। ਆਪਣੀ ਪੜ੍ਹਨ ਸ਼ਕਤੀ ਕਰਕੇ ਹੀ ਉਹ ਵਧੀਆ ਲੇਖਕ ਹੋ ਨਿਬੜਿਆ ਹੈ। ਪ੍ਰੋ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਦੇਵ ਥਰੀਕੇ ਵਾਲਾ ਹੱਸਮੁੱਖ ਸੁਭਾਅ ਦਾ ਗੀਤਕਾਰ ਹਮੇਸ਼ਾ ਚੇਤਿਆਂ ਵਿੱਚ ਰਹੇਗਾ। ਗੀਤਕਾਰਾਂ ਦੀ ਸੂਚੀ ’ਚ ਸਿਖਰ ’ਤੇ ਕਾਬਜ਼ ਹੋਣ ’ਤੇ ਵੀ ਉਸ ਵਿੱਚ ਭੋਰਾ ਘਮੰਡ ਨਹੀਂ ਸੀ। ਇਹ ਗੁਣ ਵੀ ਉਸ ਨੂੰ ਹੋਰਨਾਂ ਤੋਂ ਵੱਖਰੀ ਪਛਾਣ ਬਣਾਉਂਦਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All