ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਸੋਨੇ ਦੇ ਗਹਿਣੇ, ਨਗਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ 4 ਦੇ ਇਲਾਕੇ ਵੇਟ ਗੰਜ ਵਿੱਚ ਅਭਿਨੰਦਨ ਜੈਨ ਵਾਸੀ ਮਲਕੀਤ ਐਵੇਨਿਊ, ਬਾੜੇਵਾਲ ਰੋਡ ਦੀ ਹੌਜ਼ਰੀ ਦੇ ਦਰਾਜ ਵਿੱਚ ਪਈ ਨਗਦੀ ਦੁਕਾਨ ਵਿੱਚ ਕੰਮ ਕਰਦੇ ਵਰਕਰ ਮੋਹਿਤ ਸਿੰਘ ਚੋਰੀ ਕਰਕੇ ਲੈ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਕੂੰਮ ਕਲਾਂ ਦੇ ਇਲਾਕੇ ਵਿੱਚ ਪ੍ਰਿੰਸ ਕੁਮਾਰ ਵਾਸੀ ਪਿੰਡ ਕੋਹਾੜਾ ਦੇ ਗਿੱਲ ਚਿਕਨ ਕਾਰਨਰ ਤੋਂ ਰਾਤ ਨੂੰ ਕੋਈ ਵਿਅਕਤੀ ਸ਼ਟਰ ਦੇ ਤਾਲੇ ਤੋੜ ਕੇ ਦੁਕਾਨ ਅੰਦਰ ਪਿਆ ਕਬਾੜ ਦਾ ਸਮਾਨ ਚੋਰੀ ਕਰਕੇ ਲੈ ਗਿਆ। ਭਾਲ ਕਰਨ ਤੇ ਪਤਾ ਲੱਗਾ ਕਿ ਗੋਰਵ ਵਰਮਾ, ਚਾਂਦ, ਰਵੀ ਅਤੇ ਗੁਰਪ੍ਰੀਤ ਨੇ ਇਹ ਚੋਰੀ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੇ ਇਲਾਕੇ ਵਿੱਚ ਐਲੀਵੇਟਿਟਡ ਪੁਲ ਤੇ ਫਿਰੋਜ਼ਪੁਰ ਰੋਡ ’ਤੇ ਧੀਰਜ ਕੋਹਲੀ ਵਾਸੀ ਭਾਈ ਰਣਧੀਰ ਸਿੰਘ ਨਗਰ ਰਾਤ ਨੂੰ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਉਹ ਸੜਕ ਕਿਨਾਰੇ ਡਿੱਗ ਪਿਆ। ਅੱਧੀ ਰਾਤ ਨੂੰ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਅਗਰ ਨਗਰ ਐਲੀਵੇਟਡ ਪੁੱਲ ਦੇ ਵਿੱਚਕਾਰ ਸੜਕ ’ਤੇ ਪਿਆ ਸੀ ਅਤੇ ਉਸਦੇ ਗੱਲ ਵਿੱਚਲੀ ਸੋਨੇ ਦੀ ਚੇਨੀ ਵਜ਼ਨ ਕਰੀਬ 15 ਗ੍ਰਾਮ, ਉਸ ਦਾ ਮੋਬਾਈਲ ਫੋਨ, ਮੋਟਰਸਾਈਕਲ ਅਤੇ ਪਰਸ ਜਿਸ ਵਿੱਚ ਜ਼ਰੂਰੀ ਕਾਗਜ਼ਾਤ ਅਤੇ ਕਰੀਬ 40 ਹਜ਼ਾਰ ਰੁਪਏ ਸਨ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
×

