ਮੰਤਰੀ ਆਸ਼ੂ ਖ਼ਿਲਾਫ਼ ਚੋਣ ਮੈਦਾਨ ਵਿੱਚ ਨਿੱਤਰੇ ਗੋਗੀ

ਮੰਤਰੀ ਆਸ਼ੂ ਖ਼ਿਲਾਫ਼ ਚੋਣ ਮੈਦਾਨ ਵਿੱਚ ਨਿੱਤਰੇ ਗੋਗੀ

‘ਆਪ’ ਦਫ਼ਤਰ ਵਿੱਚ ਪਹੁੰਚਣ ’ਤੇ ਗੁਰਪ੍ਰੀਤ ਗੋਗੀ ਦਾ ਸਨਮਾਨ ਕਰਦੇ ਹੋਏ ‘ਆਪ’ ਆਗੂ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜਨਵਰੀ

ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਗਏ ਗੁਰਪ੍ਰੀਤ ਗੋਗੀ ਹੁਣ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹਲਕੇ ਵਿੱਚ ਚੋਣ ਮੈਦਾਨ ਵਿੱਚ ਨਿੱਤਰ ਗਏ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਬੱਸ ਸਟੈਂਡ ਨੇੜੇ ਆਪ ਦੇ ਦਫ਼ਤਰ ਵਿੱਚ ਗੋਗੀ ਨੂੰ ਸਨਮਾਨਿਤ ਵੀ ਕੀਤਾ। ਬੀਤੇ ਦਿਨੀਂ ਹੀ ‘ਆਪ’ ਵੱਲੋਂ ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਗੋਗੀ ਨੂੰ ਉਮੀਦਵਾਰ ਐਲਾਣਿਆ ਗਿਆ ਸੀ। ਜਿਸ ਤੋਂ ਬਾਅਦ ਗੋਗੀ ਨੇ ਅੱਜ ਆਪਣੇ ਹਲਕੇ ਵਿੱਚ ਲੋਕਾਂ ਦੇ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ‘ਆਪ’ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਕਾਂਗਰਸ ਵਿੱਚ ਲਗਾਤਾਰ ਪੁਰਾਣੇ ਕਾਂਗਰਸੀਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ 22 ਸਾਲ ਤੋਂ ਕਾਂਗਰਸ ਵਿੱਚ ਸਨ, ਇੱਕ ਵਰਕਰ ਤੋਂ ਲੈ ਕੇ ਚੇਅਰਮੈਨ ਤੱਕ ਉਹ ਪੁੱਜੇ, ਪਰ ਹੁਣ ਹਾਲਾਤ ਇਹ ਬਣ ਗਏ ਸਨ ਕਿ ਸਾਰੀ ਕਾਂਗਰਸ ਮੰਤਰੀ ਆਸ਼ੂ ਦੇ ਆਲੇ ਦੁਆਲੇ ਘੁੰਮ ਰਹੀ ਸੀ। ਇਸ ਮੌਕੇ ਸ੍ਰੀ ਗੋਗੀ ਨੇ ਦੋਸ਼ ਲਗਾਏ ਕਿ ਉਨ੍ਹਾਂ ਮੰਤਰੀ ਆਸ਼ੂ ਦੇ ਹੱਕ ’ਚ ਝੰਡੇ ਫੜ੍ਹ ਪੂਰੇ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ ਸੀ, ਜਿੱਥੇ ਡਿਊਟੀ ਲਗਾਈ ਸੀ, ਉਥੇ ਉਹ ਖੜ੍ਹੇ ਰਹੇ। ਪਰ ਫਿਰ ਵੀ ਉਨ੍ਹਾਂ ਦੀ ਕਦਰ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਉਹ ਮੰਤਰੀ ਆਸ਼ੂ ਦੇ ਹਲਕੇ ਦੇ ਵਾਰਡ ਵਿੱਚੋਂ ਹੀ ਕੌਂਸਲਰ ਹਨ, ਪਰ ਵਿਕਾਸ ਕਾਰਜਾਂ ਲਈ ਵੀ ਉਨ੍ਹਾਂ ਦੇ ਨਾਲ ਵਿਤਕਰਾ ਕੀਤਾ ਗਿਆ ਸੀ। ਹੁਣ ਚੋਣਾਂ ਨੇੜੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ, ਇਸ ਕਰਕੇ ਉਨ੍ਹਾਂ ਨੇ ਕਾਂਗਰਸ ਨੂੰ ਛੱਡਣਾ ਹੀ ਬੇਹਤਰ ਸਮਝਿਆ। ਸ੍ਰੀ ਗੋਗੀ ਦਾ ਕਹਿਣਾ ਹੈ ਕਿ ਹਲਕਾ ਪੱਛਮੀ ਵਿੱਚ ਪੜ੍ਹੇ ਲਿੱਖੇ ਲੋਕ ਰਹਿੰਦੇ ਹਨ, ਜੋ ਇਸ ਵਾਰ ਜਰੂਰ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All