ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਜੂਨ
ਥਾਣਾ ਜਮਾਲਪੁਰ ਦੇ ਇਲਾਕੇ ਬੋਨ ਬਰੈੱਡ ਰਾਮਗੜ੍ਹ ਨੇੜੇ ਸਕੂਟਰੀ ਚਾਲਕ ਲੜਕੀ ਵਿੱਚ ਆਟੋ ਰਿਕਸ਼ਾ ਦੀ ਟੱਕਰ ਨਾਲ ਲੜਕੀ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਆਰੰਭ ਦਿੱਤੀ ਹੈ। ਮ੍ਰਿਤਕ ਦੀ ਪਛਾਣ ਪ੍ਰੀਤੀ (20) ਵਜੋਂ ਹੋਈ ਹੈ।
ਢੰਡਾਰੀ ਖੁਰਦ ਸਥਿਤ ਪੀਐੱਨਜੀ ਇੰਡਸਟਰੀਜ਼ ਫੈਕਟਰੀ ਵਾਸੀ ਪੰਕਜ ਭਗਤ ਨੇ ਦੱਸਿਆ ਕਿ ਪ੍ਰੀਤੀ ਕੰਮ ਲਈ ਜਾ ਰਹੀ ਸੀ। ਉਹ ਬੋਨ ਬ੍ਰੈੱਡ ਫੈਕਟਰੀ ਝਾਬੇਵਾਲ ਚੰਡੀਗੜ੍ਹ ਰੋਡ ਪੁੱਜੀ ਤਾਂ ਆਟੋ ਰਿਕਸ਼ਾ ਚਾਲਕ ਨੇ ਉਸ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਹੇਠਾਂ ਡਿੱਗ ਪਈ ਤੇ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ। ਗੰਭੀਰ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੋਂ ਉਸ ਨੂੰ ਅਰੋੜਾ ਨਿਊਰੋ ਹਸਪਤਾਲ ਭੇਜਿਆ ਗਿਆ ਪਰ ਉਥੇ ਪੁੱਜਣ ’ਤੇ ਡਾਕਟਰਾਂ ਨੇ ਪ੍ਰੀਤੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਆਟੋ ਰਿਕਸ਼ਾ ਚਾਲਕ ਫ਼ਰਾਰ ਹੋ ਗਿਆ। ਪੁਲੀਸ ਨੇ ਪਰਮਜੀਤ ਸਿੰਘ ਵਾਸੀ ਐੱਲਆਈਜੀ ਫਲੈਟ ਜਮਾਲਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।